‘God Particle’ ਦੀ ਖੋਜ ਕਰਨ ਵਾਲੇ ਵਿਗਿਆਨੀ ਪੀਟਰ ਹਿਗਸ ਦਾ ਹੋਇਆ ਦਿਹਾਂਤ

ਵਾਸ਼ਿੰਗਟਨ – ਬ੍ਰਿਟਿਸ਼ ਭੌਤਿਕ ਵਿਗਿਆਨੀ ਅਤੇ ‘ਗੌਡ ਪਾਰਟੀਕਲ’ ਦਾ ਪਤਾ ਲਗਾਉਣ ਵਾਲੇ ਨੋਬਲ ਪੁਰਸਕਾਰ ਜੇਤੂ ਪੀਟਰ ਹਿਗਸ ਦਾ 94 ਸਾਲ ਦੀ ਉਮਰ ’ਚ ਸਕਾਟਲੈਂਡ ਦੇ ਐਡਿਨਬਰਗ ਵਿਖੇ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ਗਿਆ ਹੈ। ਪੁੰਜ ਦੀ ਉਤਪਤੀ (ਓਰਿਜ਼ਨ ਆਫ ਮਾਸ) ’ਤੇ ਉਨ੍ਹਾਂ ਦੇ ਚਿੰਤਨ ਨੇ ਇਕ ਉਪ-ਪ੍ਰਮਾਣੂ ਕਣ ਦੀ ਖੋਜ ਲਈ ਲਗਭਗ ਪੰਜ ਦਹਾਕਿਆਂ ਦੀ ਅਰਬਾਂ-ਡਾਲਰਾਂ ਦੀ ਖੋਜ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਹਿਗਸ ਬੋਸੋਨ’ ਦੇ ਨਾਂ ਨਾਲ ਜਾਣਿਆ ਗਿਆ। 

‘ਹਿਗਸ ਬੋਸੋਨ’ ਨੂੰ ਬ੍ਰਹਿਮੰਡ ਦੀ ਪ੍ਰਕਿਰਤੀ ਨੂੰ ਸਮਝਣ ਦੀ ਕੁੰਜੀ ਮੰਨਿਆ ਜਾਂਦਾ ਹੈ। ਇੱਥੇ ਵਰਣਨਯੋਗ ਹੈ ਕਿ ‘ਹਿਗਜ਼ ਬੋਸੋਨ’ ਦਾ ਛੋਟਾ ਨਾਂ ‘ਬੋਸੋਨ’ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੌਸ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ 1920 ਦੇ ਦਹਾਕੇ ’ਚ ਮਹਾਨ ਵਿਗਿਆਨੀ ਅਲਬਰਟ ਆਇਨਸਟੀਨ ਨਾਲ ਕੰਮ ਕੀਤਾ ਸੀ ਅਤੇ ਇਸ ਦਿਸ਼ਾ ਵਿਚ ਕਈ ਖੋਜਾਂ ਕੀਤੀਆਂ ਸਨ।

Add a Comment

Your email address will not be published. Required fields are marked *