ਸੋਨੀਆ ਗਾਂਧੀ ਨੂੰ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਤੇ ਹੋਰਾਂ ਵੱਲੋਂ ਸ਼ੁਭਕਾਮਨਾਵਾਂ

ਨਵੀਂ ਦਿੱਲੀ, 9 ਦਸੰਬਰ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਕਈ ਆਗੂਆਂ ਨੇ ਅੱਜ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ 76ਵੇਂ ਜਨਮ ਦਿਨ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ। ਮੋਦੀ ਨੇ ਟਵੀਟ ਕਰ ਕੇ ਸੋਨੀਆ ਗਾਂਧੀ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਨੀਆ ਗਾਂਧੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁਸ਼ਕਲਾਂ ਭਰੇ ਸਮਿਆਂ ਦੇ ਬਾਵਜੂਦ ਉਨ੍ਹਾਂ ਦੀ ‘ਹਾਰ ਨਾ ਮੰਨਣ ਦੀ ਭਾਵਨਾ’ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਸਾਬਕਾ ਕਾਂਗਰਸ ਪ੍ਰਧਾਨ ਆਪਣੇ ਜਨਮ ਦਿਨ ਮੌਕੇ ਰਾਜਸਥਾਨ ਦੇ ਰਣਥੰਭੋਰ ਵਿਚ ਹਨ ਤੇ ਆਪਣੇ ਬੱਚਿਆਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਸਮਾਂ ਬਤੀਤ ਕਰ ਰਹੇ ਹਨ। ਖੜਗੇ ਤੋਂ ਇਲਾਵਾ ਕੇਸੀ ਵੇਣੂਗੋਪਾਲ, ਸਚਿਨ ਪਾਇਲਟ, ਰਣਦੀਪ ਸੁਰਜੇਵਾਲਾ, ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸ਼ਸ਼ੀ ਥਰੂਰ ਨੇ ਵੀ ਸਾਬਕਾ ਪਾਰਟੀ ਪ੍ਰਧਾਨ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।

Add a Comment

Your email address will not be published. Required fields are marked *