ਮੋਦੀ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰੇਗੀ ਰੇਣੂਕਾ ਚੌਧਰੀ

ਨਵੀਂ ਦਿੱਲੀ:ਮੋਦੀ ਦੇ ਉਪਨਾਮ ਬਾਰੇ ਟਿੱਪਣੀ ਕਰਨ ’ਤੇ ਸੂਰਤ ਦੀ ਅਦਾਲਤ ਵੱਲੋਂ ਰਾਹੁਲ ਗਾਂਧੀ ਨੂੰ 2019 ਦੇ ਅਪਰਾਧਿਕ ਮਾਣਹਾਨੀ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਕਾਂਗਰਸ ਆਗੂ ਰੇਣੂਕਾ ਚੌਧਰੀ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਖ਼ਲ ਕਰੇਗੀ। ਰੇਣੂਕਾ ਨੇ ਟਵਿੱਟਰ ’ਤੇ ਕਿਹਾ ਕਿ 2018 ’ਚ ਸੰਸਦ ’ਚ ਮੋਦੀ ਨੇ ਉਨ੍ਹਾਂ ਦੇ ਹਾਸੇ ਦੀ ਸਰੂਪਨਖਾ ਨਾਲ ਤੁਲਨਾ ਕੀਤੀ ਸੀ। ਕਾਂਗਰਸ ਆਗੂ ਨੇ ਕਿਹਾ ਕਿ ਮੋਦੀ ਨੇ ਉਨ੍ਹਾਂ ਦਾ ਅਪਮਾਨ ਕੀਤਾ ਹੈ ਅਤੇ ਸਦਨ ਦੀ ਕਾਰਵਾਈ ਦੀ ਵੀਡੀਓ ਵੀ ਪੋਸਟ ਕੀਤੀ ਹੈ। ਉਨ੍ਹਾਂ ਕਿਹਾ,‘‘ਹੰਕਾਰੀ ਵਿਅਕਤੀ ਨੇ ਮੈਨੂੰ ਸਦਨ ’ਚ ਸਰੂਪਨਖਾ ਆਖਿਆ ਸੀ। ਮੈਂ ਉਸ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਾਂਗੀ। ਦੇਖਦੇ ਹਾਂ ਕਿ ਅਦਾਲਤਾਂ ਹੁਣ ਕਿੰਨੀ ਤੇਜ਼ੀ ਨਾਲ ਕਾਰਵਾਈ ਕਰਦੀਆਂ ਹਨ।’’ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਮੋਦੀ ਚੇਅਰਮੈਨ ਨੂੰ ਸੰਬੋਧਨ ਕਰਦਿਆਂ ਆਖ ਰਹੇ ਹਨ,‘‘ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਰੇਣੁਕਾ ਜੀ ਨੂੰ ਕੁਝ ਨਾ ਕਹੋ। ਰਾਮਾਇਣ ਸੀਰੀਅਲ ਤੋਂ ਬਾਅਦ ਅੱਜ ਅਜਿਹਾ ਹਾਸਾ ਸੁਣ ਕੇ ਮੈਂ ਖੁਸ਼ਕਿਸਮਤ ਹਾਂ।’’ ਉਂਜ ਮੋਦੀ ਦੇ ਸੰਬੋਧਨ ਦੌਰਾਨ ਉਨ੍ਹਾਂ ਦਾ ਹਾਸਾ ਸੁਣ ਕੇ ਚੇਅਰਮੈਨ ਨੇ ਰੇਣੂਕਾ ਚੌਧਰੀ ਨੂੰ ਚੁੱਪ ਰਹਿਣ ਲਈ ਕਿਹਾ ਸੀ।

Add a Comment

Your email address will not be published. Required fields are marked *