ਕ੍ਰੈਡਿਟ ਸੁਇਸ ਬੈਂਕ ’ਚ ਪੈਸਾ ਲਗਾਉਣ ਵਾਲੇ ਬਰਬਾਦ, ਸੁਆਹ ਹੋਏ 1.4 ਲੱਖ ਕਰੋੜ

ਨਵੀਂ ਦਿੱਲੀ : ਦੁਨੀਆ ਗਲੋਬਲ ਬੈਂਕਿੰਗ ਸੰਕਟ ਨਾਲ ਜੂਝ ਰਹੀ ਹੈ। ਬੀਤੇ ਦੋ ਹਫ਼ਤਿਆਂ ’ਚ ਅਮਰੀਕਾ ਦੇ ਵੱਡੇ ਬੈਂਕ ਸਿਲੀਕਾਨ ਵੈਲੀ ਬੈਂਕ (ਐੱਸ. ਵੀ. ਬੀ.) ਸਿਗਨੇਚਰ ਬੈਂਕ ਬਰਬਾਦ ਹੋ ਗਏ। ਸਵਿਟਜ਼ਰਲੈਂਡ ਦਾ ਕ੍ਰੈਡਿਟ ਸੁਇਸ ਬੈਂਕ ਦਿਵਾਲੀਆ ਹੋ ਚੁੱਕਾ ਹੈ। ਭਾਵੇਂ ਹੀ ਯੂ. ਬੀ. ਐੱਸ. ਬੈਂਕ ਨੇ ਕ੍ਰੈਡਿਟ ਸੁਇਸ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਭਲੇ ਹੀ ਇਸ ਐਲਾਨ ਨੇ ਉਸ ਨੂੰ ਜੀਵਨਦਾਨ ਦੇ ਦਿੱਤਾ ਪਰ ਲੱਖਾਂ ਨਿਵੇਸ਼ਕਾਂ ਦੀ ਹਾਲਤ ਖਰਾਬ ਹੋ ਗਏ। ਉਨ੍ਹਾਂ ਦੇ ਅਰਬਾਂ ਰੁਪਏ ਇਸ ਖ਼ਬਰ ਦੇ ਆਉਣ ਤੋਂ ਬਾਅਦ ਕੁੱਝ ਮਿੰਟਾਂ ’ਚ ਹੀ ਸੁਆਹ ਹੋ ਗਏ। ਦਰਅਸਲ ਰਾਇਟਰਸ ਦੀ ਇਕ ਰਿਪੋਰਟ ਮੁਤਾਬਕ ਯੂ. ਐੱਸ. ਬੀ. ਬੈਂਕ ਦੇ ਹੱਥੋਂ ਰਲੇਵੇਂ ਨਾਲ ਕ੍ਰੈਡਿਟ ਸੁਇਸ ਨੇ ਆਪਣੇ ਐਡੀਸ਼ਨਲ ਟਿਅਰ-1 ਬ੍ਰਾਂਡਸ ਨੂੰ ਵੱਟੇ ਖਾਤੇ ’ਚ ਪਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਨਿਵੇਸ਼ਕਾਂ ਦੇ 1.4 ਲੱਖ ਕਰੋੜ ਸੁਆਹ ਹੋ ਗਏ।

ਏ. ਟੀ.-1 ਬਾਂਡਸ ਨੂੰ ਰਾਈਟ ਡਾਊਨ ਕਰ ਕੇ ਜ਼ੀਰੋ ਕਰਨ ਦੇ ਕ੍ਰੈਡਿਟ ਸੁਇਸ ਦੇ ਐਲਾਨ ਨੇ ਲੱਖਾਂ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ। ਸਵਿਸ ਰੈਗੂਲੇਟਰ ਫਿਨਮਾ ਦੇ ਹੁਕਮ ਤੋਂ ਬਾਅਦ ਕ੍ਰੈਡਿਟ ਸੁਇਸ ਨੇ ਇਹ ਫੈਸਲਾ ਲਿਆ। ਇਸ ਖਬਰ ਨੇ ਕ੍ਰੈਡਿਟ ਸੁਇਸ ਦੇ ਇਨ੍ਹਾਂ ਬਾਂਡਸ ਦੀ ਵੈਲਿਊ ਨੂੰ ਜ਼ੀਰੋ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਏ. ਟੀ.-1 ਬਾਂਡਸ ਦੀ ਕੁੱਲ ਕੀਮਤ 17.24 ਅਰਬ ਡਾਲਰ ਯਾਨੀ ਕਰੀਬ 1 ਲੱਖ 42 ਹਜ਼ਾਰ 492 ਕਰੋੜ ਰੁਪਏ ਹੈ। ਹੁਣ ਇਸ ਦੀ ਵੈਲਿਊ ਜ਼ੀਰੋ ਹੋ ਗਿਆ ਹੈ।

ਕਿਉਂ ਯਾਦ ਆਇਆ ਯੈੱਸ ਬੈਂਕ?

ਕ੍ਰੈਡਿਟ ਸੁਇਸ ਦੇ ਇਸ ਫੈਸਲੇ ਨੇ ਲੋਕਾਂ ਨੂੰ ਯੈੱਸ ਬੈਂਕ ਦੀ ਯਾਦ ਦਿਵਾ ਦਿੱਤੀ। ਮਾਰਚ 2020 ਵਿਚ ਬਰਬਾਦੀ ਦੇ ਕੰਢੇ ’ਤੇ ਪੁੱਜ ਚੁੱਕੇ ਯੈੱਸ ਬੈਂਕ ਨੇ ਵੀ ਆਪਣੇ ਐਡੀਸ਼ਨਲ ਟਿਅਰ-1 (ਏ. ਟੀ.-1) ਨੂੰ ਵੱਟੇ ਖਾਤੇ ’ਚ ਪਾ ਦਿੱਤਾ ਸੀ। ਇਸ ਦਾ ਮਤਲਬ ਹੈ ਕਿ ਇਨ੍ਹਾਂ ਬਾਂਡਸ ਨੂੰ ਖਰੀਦਣ ਵਾਲੇ ਨਿਵੇਸ਼ਕਾਂ ਨੂੰ ਨਾ ਤਾਂ ਮੂਲਧਨ ਮਿਲਦਾ ਹੈ ਅਤੇ ਨਾ ਹੀ ਬੈਂਕ ਉਨ੍ਹਾਂ ਨੂੰ ਵਿਆਜ ਦੇਵੇਗਾ। ਯਾਨੀ ਨਿਵੇਸ਼ਕਾਂ ਦਾ ਪੂਰਾ ਪੈਸਾ ਡੁੱਬ ਜਾਏਗਾ।

Add a Comment

Your email address will not be published. Required fields are marked *