ਕਾਬੁਲ ‘ਚ ਪਾਕਿਸਤਾਨੀ ਮਿਸ਼ਨ ਦੇ ਮੁਖੀ ‘ਤੇ ਜਾਨਲੇਵਾ ਹਮਲਾ

ਇਸਲਾਮਾਬਾਦ- ਕਾਬੁਲ ’ਚ ਸ਼ੁੱਕਰਵਾਰ ਨੂੰ ਪਾਕਿਸਤਾਨੀ ਦੂਤਾਵਾਸ ਦੇ ਇੰਚਾਰਜ ਇਕ ਹਮਲੇ ’ਚ ਵਾਲ-ਵਾਲ ਬਚੇ। ਪਾਕਿਸਤਾਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਅਫ਼ਗਾਨਿਸਤਾਨ ’ਚ ਪਾਕਿਸਤਾਨ ਦੇ ਮਿਸ਼ਨ ਦੇ ਇੰਚਾਰਜ ਉਬੈਦੁਰ ਰਹਿਮਾਨ ਨਿਜ਼ਾਮਾਨੀ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਦੂਤਾਵਾਸ ਦੇ ਕੰਪਲੈਕਸ ’ਚ ਸੀ, ਪਰ ਉਸ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮੀਆਂ ਨੇ ਉਸ ਨੂੰ ਬਚਾ ਲਿਆ।

ਇਸ ਹਮਲੇ ’ਚ ਇਕ ਸੁਰੱਖਿਆ ਕਰਮਚਾਰੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਸੂਤਰਾਂ ਮੁਤਾਬਕ ਮਿਸ਼ਨ ਦੇ ਮੁਖੀ ਅਤੇ ਹੋਰ ਅਧਿਕਾਰੀਆਂ ਨੂੰ ਅਸਥਾਈ ਤੌਰ ‘ਤੇ ਪਾਕਿਸਤਾਨ ਵਾਪਸ ਬੁਲਾਇਆ ਜਾ ਰਿਹਾ ਹੈ। ਹਫ਼ਤੇ ਦੀਆਂ ਛੁੱਟੀ ਹੋਣ ਕਾਰਨ ਘਟਨਾ ਦੇ ਸਮੇਂ ਪਾਕਿਸਤਾਨੀ ਦੂਤਾਵਾਸ ’ਚ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਜਾਂਚ ਦੀ ਮੰਗ ਕੀਤੀ। ਨਿਜ਼ਾਮਨੀ ਨੇ 4 ਨਵੰਬਰ ਨੂੰ ਕਾਬੁਲ ’ਚ ਮਿਸ਼ਨ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ।

Add a Comment

Your email address will not be published. Required fields are marked *