ਮਹਾਰਾਸ਼ਟਰ ‘ਚ Oppo ਦਾ ਅਧਿਕਾਰੀ 19 ਕਰੋੜ ਰੁਪਏ ਦੀ ITC ਧੋਖਾਧੜੀ ‘ਚ ਗ੍ਰਿਫ਼ਤਾਰ

ਠਾਣੇ :  ਮੁੰਬਈ ਖੇਤਰ ਦੇ ਕੇਂਦਰੀ ਮਾਲ ਤੇ ਸੇਵਾ ਕਰ ਕਮਿਸ਼ਨਰੇਟ ਨੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇਕ ਚੀਨੀ ਸਮਾਰਟਫ਼ੋਨ ਕੰਪਨੀ ਦੇ ਸੀਨੀਅਰ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਅਧਿਕਾਰੀ ‘ਤੇ ਜਾਅਲੀ ਇਨਵਾਇਸ ਦੇ ਜ਼ਰੀਏ 19 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ITC) ਦਾ ਫ਼ਾਇਦਾ ਲੈਣ ਦਾ ਦੋਸ਼ ਹੈ।

ਸੀ.ਜੀ.ਐੱਸ.ਟੀ. ਭਿਵੰਡੀ ਦੇ ਅਦਿਕਾਰੀ ਨੇ ਬਿਆਨ ਵਿਚ ਕਿਹਾ ਕਿ ਓੱਪੋ ਮੋਬਾਈਲਜ਼ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਵਿੱਤ ਤੇ ਲੇਖਾ ਵਿਭਾਗ ਦੇ ਪ੍ਰਬੰਧਕ ਮਹਿੰਦਰ ਕੁਮਾਰ ਰਾਵਤ ਨੂੰ ਭਿਵੰਡੀ ਸ਼ਹਿਰ ਵਿਚ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿਚ ਉਸ ਨੂੰ ਇਕ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ 3 ਅਪ੍ਰੈਲ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

ਇਸ ਸਬੰਧੀ ਕੀਤੀ ਗਈ ਜਾਂਚ ਦੌਰਾਨ ਜੁਟਾਏ ਗਏ ਸਬੂਤਾਂ ਦੇ ਅਧਾਰ ‘ਤੇ ਮੁਲਜ਼ਮ ਨੂੰ ਸੀ.ਜੀ.ਐੱਸ.ਟੀ. ਐਕਟ, 2017 ਦੀ ਧਾਰਾ 69 ਦੀ ਧਾਰਾ 132 ਦੇ ਉਲੰਘਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸੀ.ਜੀ.ਐੱਸ.ਟੀ. ਭਿਵੰਡੀ ਕਮਿਸ਼ਨਰੇਟ ਨੇ ਆਪਣੀ ਜਾਂਚ ਵਿਚ ਪਾਇਆ ਕਿ ਓੱਪੋ, ਮਹਾਰਾਸ਼ਟਰ ਕੋਈ ਸਾਮਾਨ ਲਏ ਬਿਨਾਂ ਜਾਅਲੀ ਆਈ.ਟੀ.ਸੀ. ਦਾ ਫ਼ਾਇਦਾ ਲਿਆ।

Add a Comment

Your email address will not be published. Required fields are marked *