ਅੰਮ੍ਰਿਤਪਾਲ ਸਿੰਘ ਨੂੰ ਲੈ ਕੇ SSP ਸਵਰਨਦੀਪ ਸਿੰਘ ਨੇ ਕੀਤੇ ਨਵੇਂ ਖੁਲਾਸੇ

ਜਲੰਧਰ : ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਅਹਿਮ ਖੁਲਾਸੇ ਕਰਦਿਆਂ ਕਿਹਾ ਕਿ ਉਸ ਦੇ ਕਾਫ਼ਲੇ ‘ਚ ਜਿੰਨੀਆਂ ਵੀ ਗੱਡੀਆਂ ਸਨ, ਜਿਨ੍ਹਾਂ ‘ਚ ਇਕ ਮਰਸੀਡੀਜ਼, 2 ਇਨਡੈਵਰ, ਸੁਜ਼ੂਕੀ ਤੇ ਬਰੇਜ਼ਾ ਕਾਰ ਸੀ, ਬਰਾਮਦ ਕਰ ਲਈਆਂ ਗਈਆਂ ਹਨ। ਬਰੇਜ਼ਾ ਕੱਲ੍ਹ ਰਿਕਵਰ ਕਰ ਲਈ ਗਈ ਸੀ ਤੇ ਉਸ ਵਿੱਚੋਂ ਜੋ ਹਥਿਆਰ ਬਰਾਮਰ ਹੋਇਆ, ਉਸ ਨੂੰ ਲੈ ਕੇ ਕਾਰਵਾਈ ਕਰ ਦਿੱਤੀ ਗਈ ਹੈ। ਕੱਲ੍ਹ ਅੰਮ੍ਰਿਤਪਾਲ ਸਿੰਘ ਨੇ ਜੋ ਮੋਟਰਸਾਈਕਲ ਵਰਤਿਆ ਸੀ, ਗੁਰਦੁਆਰਾ ਸਾਹਿਬ ‘ਚ ਕੱਪੜੇ ਬਦਲਣ ਤੋਂ ਬਾਅਦ ਜਿਸ ‘ਤੇ ਸਵਾਰ ਹੋ ਕੇ ਭੱਜੇ ਸਨ, ਉਹ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਗਿਆ ਹੈ।

ਗੁਰਦੁਆਰਾ ਸਾਹਿਬ ‘ਚ ਇਹ 40-45 ਮਿੰਟ ਰੁਕੇ ਤੇ ਉਥੇ ਰੋਟੀ ਵੀ ਖਾਧੀ ਸੀ। ਇਕ ਸੁੱਕੀ ਨਹਿਰ ਕੋਲੋਂ ਇਨ੍ਹਾਂ ਦਾ ਮੋਟਰਸਾਈਕਲ ਬਰਾਮਦ ਹੋਇਆ। ਇਹ ਮੋਟਰਸਾਈਕਲ ਗੌਰਵ ਗੋਰਾ ਨਾਂ ਦੇ ਨੌਜਵਾਨ ਕੋਲੋਂ ਇਨ੍ਹਾਂ ਨੇ ਮੰਗਵਾਇਆ ਸੀ ਤੇ ਉਸ ਦੇ ਪਿਤਾ ਦੇ ਨਾਂ ‘ਤੇ ਇਹ ਮੋਟਰਸਾਈਕਲ ਹੈ। ਕੱਲ੍ਹ 4 ਬੰਦਿਆਂ ‘ਤੇ ਐੱਫਆਰਆਈ ਦਰਜ ਕੀਤੀ ਗਈ, ਜਿਨ੍ਹਾਂ ‘ਚ ਗੁਰਤੇਜ ਭੇਜਾ, ਮਨਪ੍ਰੀਤ ਮੰਨਾ, ਗੁਰਦੀਪ ਦੀਪਾ ਤੇ ਹਰਪ੍ਰੀਤ ਹੈਪੀ ਸ਼ਾਮਲ ਹਨ।

Add a Comment

Your email address will not be published. Required fields are marked *