ਪੰਜਾਬੀ ਇੰਡਸਟਰੀ ਦੀ ਬੋਲਡ ਬਿਊਟੀ ਸੋਨਮ ਬਾਜਵਾ ਨੇ ਇੰਝ ਕੀਤੀ ਸੀ ਫ਼ਿਲਮੀ ਪਾਰੀ ਦੀ ਸ਼ੁਰੂਆਤ, ਜਾਣੋ ਦਿਲਚਸਪ ਕਿੱਸਾ

ਜਲੰਧਰ : ‘ਬੈਸਟ ਆਫ ਲੱਕ’, ‘ਪੰਜਾਬ 1984’, ‘ਮੰਜੇ ਬਿਸਤਰੇ’, ‘ਕੈਰੀ ਆਨ ਜੱਟਾ 2’ ਤੇ ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰਨ ਵਾਲੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ, ਉਤਰਾਖੰਡ ‘ਚ ਹੋਇਆ ਸੀ।

ਸੋਨਮ ਬਾਜਵਾ ਨੇ ਵੱਖ-ਵੱਖ ਸਿਨੇਮਾ ‘ਚ ਕੰਮ ਕਰਕੇ ਦਰਸ਼ਕਾਂ ਨੂੰ ਦੀਵਾਨਾ ਬਣਾਇਆ ਹੈ। ਉਸ ਨੇ ਸਾਲ 2012 ‘ਚ ਫੇਮਿਨਾ ਮਿਸ ਇੰਡੀਆ ਨਾਲ ਗਲੈਮਰ ਦੀ ਦੁਨੀਆ ‘ਚ ਐਂਟਰੀ ਕੀਤੀ ਸੀ। ਸੋਨਮ ਬਾਜਵਾ ‘ਬਾਲਾ’ ਅਤੇ ‘ਸਟ੍ਰੀਟ ਡਾਂਸਰ 3 ਡੀ’ ਵਰਗੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਦੱਸ ਦਈਏ ਕਿ ਸੋਨਮ ਬਾਜਵਾ ਇਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਸੋਨਮ ਬਾਜਵਾ ਪਾਲੀਵੁੱਡ ਫ਼ਿਲਮ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚੋਂ ਇਕ ਹੈ। ਸੋਨਮ ਬਾਜਵਾ ਨੇ ਸਾਲ 2013 ‘ਚ ਆਈ ਪੰਜਾਬੀ ਫ਼ਿਲਮ ‘ਬੈਸਟ ਆਫ ਲੱਕ’ ਰਾਹੀਂ ਪਾਲੀਵੁੱਡ ਫ਼ਿਲਮ ਇੰਡਸਟਰੀ ‘ਚ ਐਂਟਰੀ ਕੀਤੀ ਸੀ।

ਦੱਸਣਯੋਗ ਹੈ ਕਿ ਸੋਨਮ ਬਾਜਵਾ ਨੇ ਪ੍ਰੋਫੈਸ਼ਨਲ ਦੇ ਤੌਰ ‘ਤੇ ਏਅਰ ਹੌਸਟੈੱਸ ਨੂੰ ਚੁਣਿਆ ਸੀ। ਸੋਨਮ ਪੰਜਾਬੀ ਫਿਲਮਾਂ ਤੋਂ ਇਲਾਵਾ ਤਾਮਿਲ ਫ਼ਿਲਮਾਂ ‘ਚ ਵੀ ਐਕਟਿੰਗ ਕਰ ਚੁੱਕੀ ਹੈ। ਸਾਲ 2012 ‘ਚ ਉਨ੍ਹਾਂ ਨੇ ‘ਮਿਸ ਇੰਡੀਆ’ ਮੁਕਾਬਲੇ ‘ਚ ਵੀ ਹਿੱਸਾ ਲਿਆ ਸੀ। ਸਾਲ 2014 ‘ਚ ਆਈ ਫ਼ਿਲਮ ‘ਪੰਜਾਬ 1984’ ਨਾਲ ਸੋਨਮ ਨੇ ਕਾਫੀ ਨਾਂ ਕਮਾਇਆ ਸੀ, ਜਿਸ ‘ਚ ਉਨ੍ਹਾਂ ਦੇ ਓਪੋਜ਼ਿਟ ਸੁਪਰਸਟਾਰ ਦਿਲਜੀਤ ਦੋਸਾਂਝ ਸਨ। ਉਸ ਨੇ ਪੰਜਾਬੀ, ਹਿੰਦੀ, ਤਾਮਿਲ ਅਤੇ ਤੇਲਗੂ ਸਿਨੇਮਾ ‘ਚ ਕੰਮ ਕੀਤਾ ਹੈ। 

ਜ਼ਿਕਰਯੋਗ ਹੈ ਕਿ ਸੋਨਮ ਬਾਜਵਾ ਸੋਸ਼ਲ ਮੀਡੀਆ ‘ਤੇ ਬਹੁਤ ਮਸ਼ਹੂਰ ਹੈ। ਉਸ ਦੇ 6 ਕਰੋੜ ਤੋਂ ਵੱਧ ਫਾਲੋਅਰਜ਼ ਹਨ। ਉਹ ਪ੍ਰਸਿੱਧੀ ਅਤੇ ਖ਼ੂਬਸੂਰਤੀ ਦੇ ਲਿਹਾਜ਼ ਨਾਲ ਕਈ ਬਾਲੀਵੁੱਡ ਅਦਾਕਾਰਾਂ ਨੂੰ ਪਿੱਛੇ ਛੱਡਦੀ ਹੈ। ਸੋਨਮ ਅਕਸਰ ਹੀ ਹੌਟ ਤੇ ਬੋਲਡ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਰਹਿੰਦੀਆਂ ਹਨ।

Add a Comment

Your email address will not be published. Required fields are marked *