ਭਾਰਤੀ ਮੂਲ ਦੀ ਮਿੰਡੀ ਕਲਿੰਗ ਨੂੰ 2021 ‘ਨੈਸ਼ਨਲ ਮੈਡਲ ਆਫ਼ ਆਰਟਸ’ ਮੈਡਲ ਪ੍ਰਦਾਨ ਕਰਨਗੇ ਬਾਈਡੇਨ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਭਾਰਤੀ-ਅਮਰੀਕੀ ਵੇਰਾ ਮਿੰਡੀ ਚੋਕਲਿੰਗਮ ਨੂੰ 2021 ਦਾ ‘ਨੈਸ਼ਨਲ ਮੈਡਲ ਆਫ ਆਰਟਸ’ ਮੈਡਲ ਪ੍ਰਦਾਨ ਕਰਨਗੇ। ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਭਾਰਤੀ-ਅਮਰੀਕੀ ਮਿੰਡੀ ਕਲਿੰਗ ਵਜੋਂ ਜਾਣੀ ਜਾਂਦੀ ਹੈ। ਨੈਸ਼ਨਲ ਮੈਡਲ ਆਫ਼ ਆਰਟਸ ਅਮਰੀਕੀ ਸਰਕਾਰ ਦੁਆਰਾ ਕਲਾਕਾਰਾਂ, ਕਲਾ ਸਰਪ੍ਰਸਤਾਂ ਅਤੇ ਸਮੂਹਾਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਪੁਰਸਕਾਰ ਹੈ। ਇਹ ਸਨਮਾਨ ਉਨ੍ਹਾਂ ਮਿਸਾਲੀ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਦਿੱਤਾ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਅਮਰੀਕਾ ਵਿੱਚ ਕਲਾ ਨੂੰ ਅੱਗੇ ਵਧਾਇਆ ਹੈ ਅਤੇ ਆਪਣੀਆਂ ਵਿਲੱਖਣ ਪ੍ਰਾਪਤੀਆਂ ਨਾਲ ਦੂਜਿਆਂ ਨੂੰ ਪ੍ਰੇਰਿਤ ਕੀਤਾ ਹੈ। 

2021 ਨੈਸ਼ਨਲ ਮੈਡਲ ਆਫ ਆਨਰ ਜੇਤੂਆਂ ਦੀ ਸੂਚੀ ਜਾਰੀ ਕਰਦੇ ਹੋਏ, ਵ੍ਹਾਈਟ ਹਾਊਸ ਨੇ ਦੱਸਿਆ ਕਿ “ਹਾਸੇ ਨਾਲ ਪ੍ਰਭਾਵਿਤ, ਮਿੰਡੀ ਕਲਿੰਗ ਦਾ ਕੰਮ ਟੈਲੀਵਿਜ਼ਨ, ਫਿਲਮ ਅਤੇ ਕਿਤਾਬਾਂ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ।” ਦੇਸ਼ ਭਰ ਦੀਆਂ ਔਰਤਾਂ ਅਤੇ ਕੁੜੀਆਂ ਦੇ ਤਜ਼ਰਬਿਆਂ ਨੂੰ ਦਰਸਾਉਂਦਾ ਹੈ।” ਮਿੰਡੀ ਤੋਂ ਇਲਾਵਾ ਜੂਡਿਥ ਫ੍ਰਾਂਸਿਸਕਾ ਬਾਕਾ, ਫਰੇਡ ਈਚਨਰ, ਜੋਸ ਫੇਲਿਸਿਆਨੋ, ਗਲੇਡਿਸ ਨਾਈਟ, ਜੂਲੀਆ ਲੂਈਸ-ਡ੍ਰੇਫਸ, ਐਂਟੋਨੀਓ ਮਾਰਟੋਰੇਲ-ਕਾਰਡੋਨਾ, ਜੋਨ ਸ਼ਿਗੇਕਾਵਾ, ਬਰੂਸ ਸਪ੍ਰਿੰਗਸਟੀਨ, ਵੇਰਾ ਵੈਂਗ, ਦਿ ਬਿਲੀ ਹੋਲੀਡੇ ਥੀਏਟਰ ਅਤੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਬਲੈਕ ਇਨ ਡਾਂਸ ਨੂੰ ਨੈਸ਼ਨਲ ਮੈਡਲ ਆਫ ਆਰਟਸ ਮੈਡਲ ਦਿੱਤੇ ਜਾਣਗੇ। ਉੱਥੇ 2021 ‘ਨੈਸ਼ਨਲ ਹਿਊਮੈਨਿਟੀਜ਼ ਮੈਡਲ’ ਦੇ ਜੇਤੂਆਂ ਦੀ ਸੂਚੀ ਵਿੱਚ ਰਿਚਰਡ ਬਲੈਂਕੋ, ਜੋਹਾਨੇਟਾ ਬੇਟਸ਼ ਕੋਲ, ਵਾਲਟਰ ਆਈਜ਼ੈਕਸਨ, ਅਰਲ ਲੁਈਸ, ਹੈਨਰੀਟਾ ਮਾਨ, ਐਨ ਪੈਚੇਟ, ਬ੍ਰਾਇਨ ਸਟੀਵਨਸਨ, ਐਮੀ ਟੈਨ, ਤਾਰਾ ਵੈਸਟਓਵਰ, ਕੋਲਸਨ ਵ੍ਹਾਈਟਹੈੱਡ ਅਤੇ ਨੇਟਿਵ ਅਮਰੀਕਾ ਕਾਲਿੰਗ ਸ਼ਾਮਲ ਹਨ।

Add a Comment

Your email address will not be published. Required fields are marked *