ਸਿੱਧੂ ਮੂਸੇ ਵਾਲਾ ਦੀ ਬਰਸੀ ਮੌਕੇ ਪੰਡਾਲ ’ਚ ਲਿਆਂਦੀ ਗਈ ‘ਥਾਰ’ ਤੇ ‘5911’ ਟਰੈਕਟਰ

ਮਾਨਸਾ – ਅੱਜ ਮਾਨਸਾ ਦੀ ਨਵੀਂ ਅਨਾਜ ਮੰਡੀ ਵਿਖੇ ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਸਿੱਧੂ ਦੀ ਬਰਸੀ ਸਮਾਗਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਕੁਝ ਸਮੇਂ ਬਾਅਦ ਸਿੱਧੂ ਦੇ ਮਾਪੇ ਆਪਣੇ ਦਿਲ ਦੇ ਜਜ਼ਬਾਤ ਲੋਕਾਂ ਨਾਲ ਸਾਂਝੇ ਕਰਨਗੇ।ਦੱਸ ਦੇਈਏ ਕਿ ਇਸ ਮੌਕੇ ’ਤੇ ਪੰਡਾਲ ’ਚ ਸਿੱਧੂ ਮੂਸੇ ਵਾਲਾ ਦੇ ਕਤਲ ਵਾਲੀ ਥਾਰ ਤੇ ਉਸ ਦਾ 5911 ਟਰੈਕਟਰ ਵੀ ਲਿਆਂਦਾ ਗਿਆ।

ਸਿੱਧੂ ਦਾ 29 ਮਈ, 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਨੇ ਲਈ ਸੀ। ਬੀਤੇ ਕੁਝ ਦਿਨਾਂ ਤੋਂ ਲਾਰੈਂਸ ਬਿਸ਼ਨੋਈ ਦੇ ਜੇਲ ਤੋਂ ਸਾਹਮਣੇ ਆਏ ਇੰਟਰਵਿਊਜ਼ ਵੀ ਦੇਸ਼ ਭਰ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

Add a Comment

Your email address will not be published. Required fields are marked *