ਰਿਤਿਕ ਰੌਸ਼ਨ ਦੀ ਗਰਲਫਰੈਂਡ ਨੂੰ ਲੋਕਾਂ ਨੇ ਕੀਤਾ ਟਰੋਲ, ਕਿਹਾ- ‘ਸਸਤੀ ਕੰਗਨਾ ਲੱਗ ਰਹੀ ਹੈ…’

ਮੁੰਬਈ – ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਪਿਛਲੇ ਕੁਝ ਮਹੀਨਿਆਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਰਿਤਿਕ ਆਪਣੀ ਪ੍ਰੇਮਿਕਾ ਦਾ ਸਾਥ ਦੇਣ ਦਾ ਕੋਈ ਮੌਕਾ ਨਹੀਂ ਛੱਡਦੇ। ਇਹੀ ਵਜ੍ਹਾ ਹੈ ਕਿ ਉਹ ਵੈੱਬ ਸੀਰੀਜ਼ ‘ਰਾਕੇਟ ਬੁਆਏਜ਼ 2’ ਦੀ ਸਕ੍ਰੀਨਿੰਗ ਦੌਰਾਨ ਨਜ਼ਰ ਆਈ ਕਿਉਂਕਿ ਇਸ ਸ਼ੋਅ ’ਚ ਸਬਾ ਵੀ ਹੈ। ਇਸ ਲਈ ਰਿਤਿਕ ਤੇ ਸਬਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਤੇ ਯੂਜ਼ਰਸ ਭੱਦੇ ਕੁਮੈਂਟਸ ਵੀ ਕਰ ਰਹੇ ਹਨ। ਕਈ ਯੂਜ਼ਰਸ ਨੇ ਸਬਾ ਨੂੰ ਕੰਗਨਾ ਦੀ ‘ਸਸਤੀ ਕਾਪੀ’ ਕਿਹਾ ਹੈ।

‘ਰਾਕੇਟ ਬੁਆਏਜ਼ 2’ ਦੀ ਸਕ੍ਰੀਨਿੰਗ ਦਾ ਸ਼ਾਨਦਾਰ ਸਮਾਗਮ ਸ਼ੁੱਕਰਵਾਰ ਨੂੰ ਮੁੰਬਈ ’ਚ ਹੋਇਆ। ਇਸ ’ਚ ਵੈੱਬ ਸੀਰੀਜ਼ ਦੀ ਪੂਰੀ ਸਟਾਰ ਕਾਸਟ ਨਜ਼ਰ ਆਈ ਸੀ। ਉਥੇ ਅਰਜੁਨ ਰਾਧਾਕ੍ਰਿਸ਼ਨਨ, ਪਰਵਾਨਾ ਇਰਾਨੀ, ਜਿਮ ਸਰਬ, ਦਿਬਯੇਂਦੂ ਭੱਟਾਚਾਰੀਆ, ਇਸ਼ਵਾਕ ਸਿੰਘ ਤੇ ਸਬਾ ਆਜ਼ਾਦ ਸਮੇਤ ਹੋਰ ਸਿਤਾਰੇ ਮੌਜੂਦ ਸਨ। ਰਿਤਿਕ ਰੌਸ਼ਨ ਵੀ ਆਪਣੀ ਗਰਲਫਰੈਂਡ ਸਬਾ ਆਜ਼ਾਦ ਨੂੰ ਸਪੋਰਟ ਕਰਨ ਪਹੁੰਚੇ।

ਸਬਾ ਆਜ਼ਾਦ ਨੂੰ ਇਵੈਂਟ ’ਚ ਦੇਖਣ ਤੋਂ ਬਾਅਦ ਯੂਜ਼ਰਸ ਭੱਦੇ ਕੁਮੈਂਟ ਕਰ ਰਹੇ ਹਨ। ਇਕ ਨੇ ਲਿਖਿਆ, ‘‘ਇਸ ਕੁੜੀ ਤੋਂ ਕੰਗਨਾ ਦੀ ਵਾਈਬ ਆ ਰਹੀ ਹੈ।’’ ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ‘‘ਉਹ ਕੰਗਨਾ ਵਰਗੀ ਲੱਗਦੀ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਸਸਤੀ ਕੰਗਨਾ ਲੱਗ ਰਹੀ ਹੈ।’’

ਇਨ੍ਹੀਂ ਦਿਨੀਂ ਰਿਤਿਕ ਰੌਸ਼ਨ ਆਪਣੀ ਆਉਣ ਵਾਲੀ ਫ਼ਿਲਮ ‘ਫਾਈਟਰ’ ਦੀ ਜ਼ੋਰਦਾਰ ਤਿਆਰੀ ਕਰ ਰਹੇ ਹਨ। ਉਹ ਬਹੁਤ ਜ਼ਿਆਦਾ ਵਰਕਆਊਟ ਕਰ ਰਹੇ ਹਨ ਤੇ ਆਪਣੀ ਬਾਡੀ ਬਣਾ ਰਹੇ ਹਨ। ਇਸ ਫ਼ਿਲਮ ’ਚ ਉਹ ਦੀਪਿਕਾ ਪਾਦੁਕੋਣ ਨਾਲ ਨਜ਼ਰ ਆਉਣ ਵਾਲੇ ਹਨ।

Add a Comment

Your email address will not be published. Required fields are marked *