ਸੋਸ਼ਲ ਮੀਡੀਆ ’ਤੇ ਸ਼ਾਇਰੀ ਬੋਲਦਿਆਂ ਸੁਨੰਦਾ ਸ਼ਰਮਾ ਨੇ ਵੀਡੀਓ ਕੀਤੀ ਸਾਂਝੀ, ਕੈਪਸ਼ਨ ’ਚ ਲਿਖਿਆ- ‘ਦੇਬੀ ਸਾਬ’

ਬਾਲੀਵੁੱਡ – ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਆਪਣੀ ਦਮਦਾਰ ਆਵਾਜ਼ ਨਾਲ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਸੁਨੰਦਾ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਗਾਇਕਾ ਦੀ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਸੁਨੰਦਾ ਸ਼ਰਮਾ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਗਾਇਕਾ ਸ਼ਾਇਰੀ ਬੋਲਦੀ ਨਜ਼ਰ ਆ ਰਹੀ ਹੈ।

ਵੀਡੀਓ ’ਚ ਦੇਖ ਸਕਦੇ ਹੋ ਕਿ ਗਾਇਕਾ ਬੋਲ ਰਹੀ ਹੈ ਕਿ ‘ਕੁਝ ਰਾਜ ਤੇ ਹੋਣ ਤੇਰੇ ਵੀ ਤੂੰ ਜਿੰਨਾਂ ਤੋਂ ਪਰਦੇ ਚੁੱਕੇ ਨਈ, ਦੱਸਣੇ ਨਾ ਹੋਣ ਮੁਨਾਸਿਬ ਜੋ ਫ਼ਿਰ ਅਸੀਂ ਵੀ ਝਿੱਜਕਦਿਆਂ ਨੇ ਪੁੱਛੇ ਨਈ।’ਵੀਡੀਓ ਸਾਂਝੀ ਕਰਦਿਆਂ ਗਾਇਕਾ ਨੇ ਇਸ ਦੇ ਨਾਲ ਕੈਪਸ਼ਨ ’ਚ ‘ਦੇਬੀ ਸਾਬ’ ਲਿਖਿਆ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਦੱਸ ਦੇਈਏ ਸੁਨੰਦਾ ਸ਼ਰਮਾ ਨੇ ਆਪਣੀ ਗਾਇਕੀ ਦੇ ਕਰੀਅਰ ’ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ ।   

Add a Comment

Your email address will not be published. Required fields are marked *