ਸਕਾਟਲੈਂਡ ‘ਚ ਔਰਤ ਨੂੰ 48 ਸਾਲਾਂ ਬਾਅਦ ਹਸਪਤਾਲ ਤੋਂ ਮਿਲੇ ਪੁੱਤਰ ਦੇ ‘ਅਵਸ਼ੇਸ਼’

ਲੰਡਨ – ਸਕਾਟਲੈਂਡ ਦਾ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਾਂ ਨੂੰ ਆਪਣੇ ਪੁੱਤਰ ਦੀ ਮੌਤ ਦੇ 48 ਸਾਲ ਬਾਅਦ ਉਸ ਦੇ ਅਵਸ਼ੇਸ਼ ਮਿਲੇ। ਉਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਪਤਾ ਲਗਾਉਣ ਲਈ ਸੰਘਰਸ਼ ਕਰ ਰਹੀ ਸੀ ਕਿ ਉਸ ਦੇ ਪੁੱਤਰ ਦੀ ਲਾਸ਼ ਨਾਲ ਕੀ ਹੋਇਆ। ਬੀਬੀਸੀ ਦੀ ਰਿਪੋਰਟ ਅਨੁਸਾਰ ਸਕਾਟਲੈਂਡ ਦੇ ਐਡਿਨਬਰਗ ਦੀ ਰਹਿਣ ਵਾਲੀ 74 ਸਾਲਾ ਲਿਡੀਆ ਰੀਡ ਨੇ ਇਹ ਪਤਾ ਲਗਾਉਣ ਲਈ ਲੰਬਾ ਸੰਘਰਸ਼ ਕੀਤਾ ਕਿ 1975 ਵਿੱਚ ਉਸਦੇ ਪੁੱਤਰ ਮੌਤ ਤੋਂ ਬਾਅਦ ਉਸਦੇ ਨਾਲ ਕੀ ਹੋਇਆ ਕਿਉਂਕਿ ਉਸਦੇ ਤਾਬੂਤ ਵਿੱਚ ਕੋਈ ਮਨੁੱਖੀ ਅਵਸ਼ੇਸ਼ ਨਹੀਂ ਮਿਲੇ ਸਨ। 

ਸਤੰਬਰ 2017 ਵਿੱਚ ਇੱਕ ਅਦਾਲਤ ਨੇ ਖੋਦਾਈ ਕਰ ਕੇ ਲਾਸ਼ ਨੂੰ ਕੱਢਣ ਦਾ ਹੁਕਮ ਦਿੱਤਾ ਸੀ ਅਤੇ ਉਦੋਂ ਰੀਡ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਨੂੰ ਉਸ ਥਾਂ ‘ਤੇ ਦਫ਼ਨਾਇਆ ਨਹੀਂ ਗਿਆ ਸੀ। ਰੀਡ ਦਾ ਪੁੱਤਰ ਸਿਰਫ਼ ਇੱਕ ਹਫ਼ਤੇ ਦਾ ਸੀ ਜਦੋਂ ਉਸਦੀ ਮੌਤ ਹੋ ਗਈ। ਉਸਦੀ ਮੌਤ ਰੀਸਸ ਨਾਮਕ ਬਿਮਾਰੀ ਨਾਲ ਹੋਈ, ਜਿਸ ਵਿੱਚ ਇੱਕ ਗਰਭਵਤੀ ਔਰਤ ਦੇ ਖੂਨ ਵਿੱਚੋਂ ਐਂਟੀਬਾਡੀਜ਼ ਉਸਦੇ ਅਣਜੰਮੇ ਬੱਚੇ ਦੇ ਖੂਨ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦੇ ਹਨ। 

ਰੀਡ ਨੇ ਦਾਅਵਾ ਕੀਤਾ ਕਿ ਜਦੋਂ ਉਸਨੇ ਆਪਣੇ ਪੁੱਤਰ ਦੀ ਮੌਤ ਤੋਂ ਕੁਝ ਦਿਨਾਂ ਬਾਅਦ ਹਸਪਤਾਲ ਵਿੱਚ ਆਪਣੇ ਪੁੱਤਰ ਨੂੰ ਦਿਖਾਉਣ ਲਈ ਲਈ ਕਿਹਾ, ਤਾਂ ਉਸਨੂੰ ਇੱਕ ਹੋਰ ਬੱਚਾ ਦਿਖਾ ਦਿੱਤਾ ਗਿਆ। ਰੀਡ ਨੇ ਇਹ ਵੀ ਕਿਹਾ ਕਿ ਉਸ ਦੇ ਪੁੱਤਰ ਦਾ ਪੋਸਟਮਾਰਟਮ ਵੀ ਉਸ ਦੀ ਮਰਜ਼ੀ ਦੇ ਖ਼ਿਲਾਫ਼ ਕੀਤਾ ਗਿਆ ਸੀ। ਰੀਡ ਦੇ ਖਦਸ਼ੇ ਵੀ ਬਾਅਦ ਵਿੱਚ ਸੱਚ ਸਾਬਤ ਹੋਏ ਕਿ ਉਸਦੇ ਪੁੱਤਰ ਦੇ ਅੰਗਾਂ ਨੂੰ ਜਾਂਚ ਲਈ ਕੱਢ ਲਿਆ ਗਿਆ ਸੀ। ਕਰਾਊਨ ਆਫਿਸ ਨੇ ਹੁਣ ਐਡਿਨਬਰਗ ਰਾਇਲ ਇਨਫਰਮਰੀ ਵਿੱਚ ਰੱਖੇ ਅੰਗਾਂ ਨੂੰ ਗੈਰੀ ਦੀ ਮਾਂ ਨੂੰ ਸੌਂਪਣ ਦੀ ਇਜਾਜ਼ਤ ਦੇ ਦਿੱਤੀ ਹੈ।

Add a Comment

Your email address will not be published. Required fields are marked *