ਆਕਲੈਂਡ ਵਾਸੀਆਂ ਲਈ ਭਾਰੀ ਬਾਰਿਸ਼ ਦੀ ਚੇਤਾਵਨੀ ਹੋਈ ਜਾਰੀ

ਆਕਲੈਂਡ – ਨਿਊਜੀਲੈਂਡ ਵਾਸੀਆਂ ਨੂੰ ਕ੍ਰਿਸਮਿਸ ਦੇ ਸੈਲੀਬਰੇਸ਼ਨਾਂ ਨੂੰ ਅੱਜ ਇਨਡੋਰ ਮੂਵ ਕਰਨਾ ਪੈ ਸਕਦਾ ਹੈ, ਕਿਉਂਕਿ ਮੈਟ ਸਰਵਿਸ ਨੇ ਆਕਲੈਂਡ ਤੋਂ ਲੈਕੇ ਟੌਪੋ ਤੱਕ ਭਾਰੀ ਬਾਰਿਸ਼ ਤੇ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ। ਤੂਫਾਨੀ ਮੌਸਮ ਦੀ ਭਵਿੱਖਬਾਣੀ ਆਕਲੈਂਡ, ਨਾਰਥਲੈਂਡ, ਕੋਰੋਮੰਡਲ ਪੈਨੀਸੁਲਾ, ਵਾਇਕਾਟੋ, ਵਾਇਟੋਮੋ, ਟੋਮਾਰੋਨੁਈ, ਬੇਅ ਆਫ ਪਲੈਂਟੀ, ਰੋਟੋਰੂਆ, ਟੌਪੋ ਦੇ ਇਲਾਕਿਆਂ ਲਈ ਜਾਰੀ ਕੀਤੀ ਗਈ ਹੈ ਤੇ ਇਹ ਚੇਤਾਵਨੀ ਦੁਪਹਿਰੇ 1 ਵਜੇ ਤੋਂ ਰਾਤ 10 ਵਜੇ ਤੱਕ ਅਮਲ ਵਿੱਚ ਰਹੇਗੀ। ਇਸ ਸਮੇਂ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ 25 ਐਮ ਐਮ ਤੋਂ 40 ਐਮ ਐਮ ਬਾਰਿਸ਼ ਹੋ ਸਕਦੀ ਹੈ।

Add a Comment

Your email address will not be published. Required fields are marked *