ਗ੍ਰੈਮੀ ਪੁਰਸਕਾਰ- 2024 ਦੀ ਨਾਮੀਨੇਸ਼ਨ ’ਚ ਅਮਰੀਕੀ ਗਾਇਕਾ-ਗੀਤਕਾਰ SZA ਦਾ ਜਲਵਾ

ਲਾਸ ਏਂਜਲਸ – ਗ੍ਰੈਮੀ ਪੁਰਸਕਾਰ-2024 ਦੀ ਨਾਮੀਨੇਸ਼ਨ ’ਚ ਅਮਰੀਕੀ ਗਾਇਕਾ-ਗੀਤਕਾਰ ਐੱਸ. ਜ਼ੈੱਡ. ਏ. ਦਾ ਜਲਵਾ ਵੇਖਣ ਨੂੰ ਮਿਲਿਆ ਹੈ। ਸ਼ੁੱਕਰਵਾਰ ਨੂੰ ਨਾਮੀਨੇਸ਼ਨਜ਼ ਦਾ ਐਲਾਨ ਕੀਤਾ ਗਿਆ, ਜਿਸ ਵਿਚ ਐੱਸ. ਜ਼ੈੱਡ. ਏ. ਨੂੰ 9 ਵਰਗਾਂ ’ਚ ਜਗ੍ਹਾ ਮਿਲੀ। 4 ਫਰਵਰੀ ਨੂੰ ਹੋਣ ਵਾਲੇ ਪੁਰਸਕਾਰ ਸਮਾਗਮ ਦੀ ਨਾਮੀਨੇਸ਼ਨ ਸੂਚੀ ਵਿਚ ਮਹਿਲਾ ਕਲਾਕਾਰਾਂ ਦਾ ਦਬਦਬਾ ਵੇਖਣ ਨੂੰ ਮਿਲਿਆ ਹੈ। ਮਸ਼ਹੂਰ ਗਾਇਕਾ ਟੇਲਰ ਸਵਿਫਟ ਅਤੇ ਗਾਇਕਾ ਤੇ ਗੀਤਕਾਰ ਬਿਲੀ ਇਲਿਸ਼ ਦੀ ਵੀ ਮਜ਼ਬੂਤ ਹਾਜ਼ਰੀ ਰਹੀ ਹੈ। ਐੱਸ. ਜ਼ੈੱਡ. ਏ. ਨੂੰ ‘ਐੱਸ.ਓ.ਐੱਸ.’ ਲਈ ਸਾਲ ਦੀ ਸਰਵਉੱਤਮ ਐਲਬਮ, ‘ਕਿਲ ਬਿਲ’ ਲਈ ਗੀਤਕਾਰ ਦੇ ਤੌਰ ’ਤੇ ਸਾਲ ਦੇ ਸਰਵਉੱਤਮ ਗਾਣੇ, ‘ਕਿਲ ਬਿਲ’ ਲਈ ਹੀ ‘ਰਿਕਾਰਡ ਆਫ ਦਿ ਯੀਅਰ’, ‘ਘੋਸਟ ਇਨ ਦਿ ਮਸ਼ੀਨ’ ਲਈ ਬੈਸਟ ਪੋਪ ਡੁਓ/ਗਰੁੱਪ ਪ੍ਰਫਾਰਮੈਂਸ ਪੁਰਸਕਾਰ ਲਈ ਨਾਮੀਨੇਸ਼ਨ ਮਿਲੀ ਹੈ। ਇਸ ਤੋਂ ਇਲਾਵਾ ਉਸ ਨੂੰ ‘ਕਿਲ ਬਿਲ’ ਲਈ ‘ਬੈਸਟ ਆਰ ਐਂਡ ਬੀ ਪ੍ਰਫਾਰਮੈਂਸ’, ‘ਲਵ ਲੈਂਗਵੇਜ’ ਲਈ ‘ਬੈਸਟ ਟ੍ਰੈਡੀਸ਼ਨਲ ਆਰ ਐਂਡ ਬੀ’ ਪੁਰਸਕਾਰ ਸਮੇਤ ਕੁਲ 9 ਵਰਗਾਂ ’ਚ ਨਾਮੀਨੇਸ਼ਨ ਮਿਲੀ ਹੈ। ਸੋਲਾਨਾ ਇਮਾਨੀ ਰੋਵੇ ਸੰਗੀਤ ਜਗਤ ’ਚ ਐੱਸਜ਼ੈੱਡਏ ਦੇ ਨਾਂ ਨਾਲ ਜਾਣੀ ਜਾਂਦੀ ਹੈ।

Add a Comment

Your email address will not be published. Required fields are marked *