ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਦਾ ਟੀਜ਼ਰ ਰਿਲੀਜ਼

ਮੁੰਬਈ:ਫ਼ਿਲਮ ਨਿਰਮਾਤਾਵਾਂ ਨੇ ਅੱਜ ਅਦਾਕਾਰਾ ਆਲੀਆ ਭੱਟ ਤੇ ਅਦਾਕਾਰ ਰਣਵੀਰ ਸਿੰਘ ਦੀ ਆਉਣ ਵਾਲੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਫ਼ਿਲਮ ਵਿੱਚ ਉਹ ਸਭ ਕੁਝ ਹੈ, ਜਿਸ ਲਈ ਕਰਨ ਜੌਹਰ ਜਾਣਿਆ ਜਾਂਦਾ ਹੈ। ਇੱਕ ਮਿੰਟ 19 ਸੈਕਿੰਡ ਦੇ ਟੀਜ਼ਰ ਵਿੱਚ ਫਿਲਮ ਦੇ ਅਹਿਮ ਪੱਖਾਂ ’ਤੇ ਚਾਨਣ ਪਾਇਆ ਗਿਆ। ਇਸ ਤੋਂ ਇਲਾਵਾ ਪਿੱਠਵਰਤੀ ਫਨਕਾਰ ਅਰਿਜੀਤ ਸਿੰਘ ਦੀ ਆਵਾਜ਼ ਵੀ ਸੁਣਵਾਈ ਦਿੰਦੀ ਹੈ। ਇਸ ਤੋਂ ਪਹਿਲਾਂ ਅਰਿਜੀਤ ਨੇ ਕਰਨ ਜੌਹਰ ਦੀ ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਵਿੱਚ ਗੀਤ ਚੰਨਾ ਮੇਰਿਆ’ ਗਾਇਆ ਸੀ, ਜੋ ਬਹੁਤ ਮਕਬੂਲ ਹੋਇਆ ਸੀ। ਫ਼ਿਲਮ ਦਾ ਟੀਜ਼ਰ ਆਲੀਆ ਤੇ ਰਣਵੀਰ ਦੇ ਰੋਮਾਂਸ ਨਾਲ ਸ਼ੁਰੂ ਹੁੰਦਾ ਹੈ ਅਤੇ ਪਰਿਵਾਰਕ ਕਾਮੇਡੀ ਨਾਲ ਸਿਖਰ ’ਤੇ ਪੁੱਜਦਾ ਹੈ। ਫ਼ਿਲਮ ਦਾ ਟੀਜ਼ਰ ਸੋਸ਼ਲ ਮੀਡਆ ’ਤੇ ਸੁਪਰਸਟਾਰ ਸ਼ਾਹਰੁਖ਼ ਖਾਨ ਵੱਲੋਂ ਰਿਲੀਜ਼ ਕੀਤਾ ਗਿਆ। ਸ਼ਾਹਰੁਖ਼ ਨੂੰ ਕਰਨ ਜੌਹਰ ਦਾ ਬਹੁਤ ਕਰੀਬੀ ਦੋਸਤ ਮੰਨਿਆ ਜਾਂਦਾ ਹੈ। ਇਹ ਟੀਜ਼ਰ ਕਰਨ ਜੌਹਰ ਦੇ ਸਿਨੇ ਜਗਤ ਵਿੱਚ ਨਿਰਦੇਸ਼ਕ ਵਜੋਂ 25 ਸਾਲਾਂ ਦੇ ਸਫਰ ਨੂੰ ਸਪਰਪਿਤ ਹੈ।

Add a Comment

Your email address will not be published. Required fields are marked *