ਅਮਰੀਕਾ ਨੂੰ ਇਕ ਹੋਰ ਵੱਡਾ ਝਟਕਾ, SVB ਦੇ ਬਾਅਦ ਹੁਣ Signature Bank ਵੀ ਹੋਇਆ ਬੰਦ

ਨਵੀਂ ਦਿੱਲੀ – ਸਿਲੀਕਾਨ ਵੈਲੀ ਬੈਂਕ (SVB) ਤੋਂ ਬਾਅਦ ਹੁਣ ਸਿਗਨੇਚਰ ਬੈਂਕ ਨੂੰ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਸਿਗਨੇਚਰ ਬੈਂਕ ਕੋਲ ਕ੍ਰਿਪਟੋਕਰੰਸੀ ਦਾ ਸਟਾਕ ਸੀ। ਇਸ ਦੇ ਖਤਰੇ ਨੂੰ ਦੇਖਦੇ ਹੋਏ ਬੈਂਕ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਬੈਂਕ ਦੇ ਸ਼ੇਅਰਾਂ ‘ਚ ਸ਼ੁੱਕਰਵਾਰ ਨੂੰ ਵੀ ਗਿਰਾਵਟ ਦੇਖਣ ਨੂੰ ਮਿਲੀ।

ਸਿਗਨੇਚਰ ਬੈਂਕ ਨਿਊਯਾਰਕ ਵਿੱਚ ਇੱਕ ਖੇਤਰੀ ਬੈਂਕ ਹੈ। ਨਿਊਯਾਰਕ ਸਟੇਟ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਸਰਵਿਸਿਜ਼ ਅਨੁਸਾਰ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ (ਐੱਫ.ਡੀ.ਆਈ.ਸੀ.) ਨੇ ਸਿਗਨੇਚਰ ਨੂੰ ਸੰਭਾਲਿਆ, ਜਿਸਦੀ ਪਿਛਲੇ ਸਾਲ ਦੇ ਅੰਤ ਵਿੱਚ 110.36 ਬਿਲੀਅਨ ਡਾਲਰ ਦੀ ਜਾਇਦਾਦ ਸੀ।

ਅਮਰੀਕੀ ਖਜ਼ਾਨਾ ਵਿਭਾਗ ਅਤੇ ਹੋਰ ਬੈਂਕ ਰੈਗੂਲੇਟਰਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, “ਕਰਦਾਤਿਆਂ ਨੂੰ ਸਿਗਨੇਚਰ ਬੈਂਕ ਅਤੇ ਸਿਲੀਕਾਨ ਵੈਲੀ ਬੈਂਕ ਦੇ ਕਿਸੇ ਵੀ ਨੁਕਸਾਨ ਦਾ ਬੋਝ ਨਹੀਂ ਝੱਲਣਾ ਪਵੇਗਾ।”

SVB ਸੰਕਟ ਨਾਲ ਨਜਿੱਠਣ ਲਈ ਅੱਜ ਐਮਰਜੈਂਸੀ ਮੀਟਿੰਗ

ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਅਤੇ ਫੈਡਰਲ ਰਿਜ਼ਰਵ ਇੱਕ ਫੰਡ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਹੋਰ ਬੈਂਕ SVL ਸੰਕਟ ਤੋਂ ਪ੍ਰਭਾਵਿਤ ਨਾ ਹੋਣ। ਅਮਰੀਕੀ ਫੈਡਰਲ ਰਿਜ਼ਰਵ ਨੇ ਵੀ ਸੋਮਵਾਰ ਯਾਨੀ 13 ਮਾਰਚ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਹੈ। ਇਸ ਵਿੱਚ ਯੂਐਸ ਫੈਡਰਲ ਰਿਜ਼ਰਵ ਬੋਰਡ ਆਫ਼ ਗਵਰਨਰ ਸੰਕਟ ਨਾਲ ਨਜਿੱਠਣ ਲਈ ਚਰਚਾ ਕਰਨਗੇ।

ਅਮਰੀਕਾ ਦੇ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਦੇ ਬੰਦ ਹੋਣ ਨਾਲ ਮੁੰਬਈ ਸਥਿਤ 116 ਸਾਲ ਪੁਰਾਣੇ ਬੈਂਕ ਦੇ ਕੁਝ ਗਾਹਕਾਂ ਦੇ ਮਨਾਂ ‘ਚ ਭੰਬਲਭੂਸਾ ਪੈਦਾ ਹੋ ਗਿਆ ਹੈ। ਵੱਡੀ ਗਿਣਤੀ ‘ਚ ਗਾਹਕ ਆਪਣੀ ਜਮ੍ਹਾ ਰਾਸ਼ੀ ਦੀ ਸਥਿਤੀ ਜਾਣਨ ਲਈ ਬੈਂਕ ਪਹੁੰਚੇ। ਬੈਂਕ ਨੂੰ ਗਾਹਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਬਿਆਨ ਵੀ ਜਾਰੀ ਕਰਨਾ ਪਿਆ।

ਮੁੰਬਈ ਵਿੱਚ ਇੱਕ ਬੈਂਕ ਹੈ ਸ਼ਾਮਰਾਓ ਵਿਠਲ ਸਹਿਕਾਰੀ ਬੈਂਕ ਯਾਨੀ SVC। ਅਮਰੀਕਾ ਦੇ ਐਸਵੀਬੀ ਅਤੇ ਮੁੰਬਈ ਦੇ ਐਸਵੀਸੀ ਬੈਂਕ ਦੇ ਸਮਾਨ ਨਾਮ ਹਨ। ਇਹੀ ਕਾਰਨ ਹੈ ਕਿ ਗਾਹਕਾਂ ਨੂੰ ਗਲਤਫਹਿਮੀ ਹੋਈ। ਇਸ ਤੋਂ ਬਾਅਦ ਬੈਂਕ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦਾ ‘ਸਿਲਿਕਨ ਵੈਲੀ ਬੈਂਕ’ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਆਪਣੇ ਮੈਂਬਰਾਂ, ਗਾਹਕਾਂ ਅਤੇ ਹੋਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ।

Add a Comment

Your email address will not be published. Required fields are marked *