ਦੱਖਣੀ ਆਸਟ੍ਰੇਲੀਆ ‘ਚ ਕਾਰ ਅਤੇ ਟਰੱਕ ਦੀ ਟੱਕਰ, ਦੋ ਲੋਕਾਂ ਦੀ ਦਰਦਨਾਕ ਮੌਤ

ਸਿਡਨੀ– ਦੱਖਣੀ ਆਸਟ੍ਰੇਲੀਆ (SA) ‘ਚ ਵਾਪਰੇ ਇਕ ਸੜਕ ਹਾਦਸੇ ‘ਚ ਇਕ ਆਦਮੀ ਅਤੇ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਬੀਤੇ ਦਿਨ ਰਾਜ ਦੇ ਉੱਤਰ ਵਿੱਚ ਮਗਡਾਲਾ ਵਿਖੇ ਓਵੇਨ ਰੋਡ ‘ਤੇ ਇੱਕ ਟੋਇਟਾ ਯੂ.ਟੀ.ਈ ਨਾਲ ਇੱਕ ਟਰੱਕ ਦੀ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਤੁਰੰਤ ਪੁਲਸ ਨੂੰ ਬੁਲਾਇਆ ਗਿਆ। 

ਯੂ.ਟੀ.ਈ ਨੇ ਫਿਰ ਇੱਕ ਬਿਜਲੀ ਦੇ ਖੰਭੇ ਨੂੰ ਟੱਕਰ ਮਾਰ ਦਿੱਤੀ ਅਤੇ ਇੱਕ ਪਾਵਰ ਲਾਈਨ ਨੂੰ ਡੇਗ ਦਿੱਤਾ। ਇਸ ਹਾਦਸੇ ‘ਚ 63 ਸਾਲਾ ਔਰਤ ਅਤੇ 67 ਸਾਲਾ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। SA ਪੁਲਸ ਨੇ ਕਿਹਾ ਕਿ ਮ੍ਰਿਤਕ ਸਥਾਨਕ ਖੇਤਰ ਦੇ ਸਨ। ਇਸ ਹਾਦਸੇ ਵਿੱਚ 65 ਸਾਲਾ ਟਰੱਕ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਓਵੇਨ ਰੋਡ ਰੋਏਨਫੀਲਡ ਰੋਡ ਅਤੇ ਮਗਡਾਲਾ ਰੋਡ ‘ਤੇ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ। ਇਸ ਸਾਲ ਦੱਖਣੀ ਆਸਟ੍ਰੇਲੀਆ ਦੀਆਂ ਸੜਕਾਂ ‘ਤੇ ਹੋਈਆਂ ਮੌਤਾਂ ਵਿਚ ਇਹ 35ਵੀਂ ਅਤੇ 36ਵੀਂ ਜਾਨਾਂ ਹਨ। ਕਰੈਸ਼ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

Add a Comment

Your email address will not be published. Required fields are marked *