ਇਕਵਾਡੋਰ ‘ਚ ਚੀਨੀ ਦੂਤਘਰ ਅਸਥਾਈ ਤੌਰ ‘ਤੇ ਕੀਤਾ ਗਿਆ ਬੰਦ

ਮੈਕਸੀਕੋ ਸਿਟੀ : ਇਕਵਾਡੋਰ ਵਿਚ ਚੀਨੀ ਦੂਤਘਰ ਅਤੇ ਕੌਂਸਲੇਟ ਜਨਰਲ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੂਤਘਰ ਅਤੇ ਕੌਂਸਲੇਟ ਜਨਰਲ ਨੂੰ 10 ਜਨਵਰੀ ਤੋਂ ਅਗਲੇ ਨੋਟਿਸ ਤੱਕ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। 

ਇਕਵਾਡੋਰ ਵਿਚ ਚੀਨੀ ਦੂਤਘਰ ਅਨੁਸਾਰ ਸੁਰੱਖਿਆ ਦੀਆਂ ਘਟਨਾਵਾਂ ਦੀ ਕੋਈ ਰਿਪੋਰਟ ਨਹੀਂ ਹੈ ਜੋ ਚੀਨੀ ਉਦਯੋਗਾਂ ਅਤੇ ਨਾਗਰਿਕਾਂ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ। ਇਕਵਾਡੋਰ ਦੇ ਰਾਸ਼ਟਰਪਤੀ ਡੇਨੀਅਲ ਨੋਬੋਆ ਨੇ ਸੋਮਵਾਰ ਨੂੰ ਦੇਸ਼ ਵਿਚ ‘ਅੰਦਰੂਨੀ ਹਥਿਆਰਬੰਦ ਸੰਘਰਸ਼’ ਕਾਰਨ 60 ਦਿਨਾਂ ਦੀ ਐਮਰਜੈਂਸੀ ਦੀ ਘੋਸ਼ਣਾ ਕੀਤੀ।

Add a Comment

Your email address will not be published. Required fields are marked *