ਪੰਜਾਬੀ ਗਾਇਕ ਹੈਪੀ ਰਾਏਕੋਟੀ ਖ਼ਿਲਾਫ਼ ਸ਼ਿਕਾਇਤ ਦਰਜ

ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਹੈਪੀ ਰਾਏਕੋਟੀ ਖ਼ਿਲਾਫ਼ ਜਲੰਧਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਡੀ. ਸੀ. ਪੀ. ਕੋਲ ਸ਼ਿਕਾਇਤ ਕਰਨ ਆਏ ਸ਼ਿਕਾਇਤਕਰਤਾ ਪ੍ਰੋ. ਐੱਮ. ਪੀ. ਸਿੰਘ ਤੇ ਉਸ ਦੇ ਸਾਥੀਆਂ ਨੇ ਹੈਪੀ ਰਾਏਕੋਟੀ ‘ਤੇ ਆਪਣੇ ਗੀਤ ਰਾਹੀਂ ਅਸਲੇ ਨੂੰ ਪ੍ਰਮੋਟ ਕਰਨ ਦਾ ਦੋਸ਼ ਲਗਾਇਆ ਹੈ। ਐੱਮ. ਪੀ. ਸਿੰਘ ਨੇ ਕਿਹਾ ਕਿ ਗਾਇਕਾਂ ਵਲੋਂ ਗਾਏ ਗੀਤਾਂ ਦਾ ਨੌਜਵਾਨ ਪੀੜ੍ਹੀ ‘ਤੇ ਬਹੁਤ ਪ੍ਰਭਾਵ ਪੈਂਦਾ ਹੈ।

ਅਜਿਹੇ ‘ਚ ਗਾਇਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਗੀਤ ਨਾ ਗਾਉਣ, ਜਿਨ੍ਹਾਂ ‘ਚ ਹਥਿਆਰਾਂ ਜਾਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਸ਼ਬਦਾਵਲੀ ਹੋਵੇ। ਸ਼ਿਕਾਇਤਕਰਤਾ ਪ੍ਰੋ. ਐੱਮ. ਪੀ. ਸਿੰਘ, ਗਿਰੀਸ਼, ਗੌਤਮ ਕਪੂਰ, ਰਘੁਬੀਰ ਸਿੰਘ ਨੇ ਮੰਗ ਕੀਤੀ ਕਿ ਗਾਇਕ ਹੈਪੀ ਰਾਏਕੋਟੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਗੀਤ ਨੂੰ ਯੂਟਿਊਬ ਤੋਂ ਹਟਾਇਆ ਜਾਵੇ।

Add a Comment

Your email address will not be published. Required fields are marked *