ਸਿਨੇਮਾਘਰਾਂ ‘ਚ ਮੁੜ ਧਮਾਲ ਮਚਾਏਗੀ ਰਾਮ ਚਰਨ-ਜੂਨੀਅਰ NTR ਦੀ ਫ਼ਿਲਮ ‘RRR’

ਮੁੰਬਈ : SS ਰਾਜਾਮੌਲੀ ਦੀ ਆਸਕਰ ਜੇਤੂ ਫ਼ਿਲਮ ‘ਆਰ. ਆਰ. ਆਰ’ ਇੱਕ ਵਾਰ ਫਿਰ ਸਿਨੇਮਾਘਰਾਂ ‘ਚ ਧਮਾਲਾਂ ਪਾਉਣ ਲਈ ਤਿਆਰ ਹੈ। ਹਾਲ ਹੀ ‘ਚ ਫ਼ਿਲਮ ਦੇ ਨਿਰਮਾਤਾਵਾਂ ਨੇ ਘੋਸ਼ਣਾ ਕੀਤੀ ਕਿ ਰਾਮ ਚਰਨ ਅਤੇ ਜੂਨੀਅਰ ਐੱਨ. ਟੀ. ਆਰ. ਸਟਾਰਰ ‘ਆਰ. ਆਰ. ਆਰ’ ਨੂੰ ਦੁਬਾਰਾ ਰਿਲੀਜ਼ ਕੀਤਾ ਜਾਵੇਗਾ। ਇਸ ਬਲਾਕਬਸਟਰ ਫ਼ਿਲਮ ਨੇ ਸਾਲ 2022 ‘ਚ ਆਪਣੀ ਸ਼ੁਰੂਆਤੀ ਰਿਲੀਜ਼ ਨਾਲ ਦੁਨੀਆ ਭਰ ‘ਚ ਹਲਚਲ ਮਚਾ ਦਿੱਤੀ ਸੀ। ਫ਼ਿਲਮ ਹੁਣ ਦੁਬਾਰਾ ਆਪਣੇ ਸ਼ਾਨਦਾਰ ਐਕਸ਼ਨ ਦ੍ਰਿਸ਼ਾਂ ਅਤੇ ਸ਼ਾਨਦਾਰ ਕਹਾਣੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।

ਐੱਸ. ਐੱਸ. ਰਾਜਾਮੌਲੀ ਦੁਆਰਾ ਨਿਰਦੇਸ਼ਤ ‘ਆਰ. ਆਰ. ਆਰ’ 10 ਮਈ ਨੂੰ ਭਾਰਤ ‘ਚ ਸਿਨੇਮਾਘਰਾਂ ‘ਚ ਆਪਣੀ ਮੁੜ ਰਿਲੀਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫ਼ਿਲਮ ‘ਚ ਰਾਮ ਚਰਨ ਅਤੇ ਜੂਨੀਅਰ ਐੱਨ. ਟੀ. ਆਰ ਮੁੱਖ ਭੂਮਿਕਾਵਾਂ ਵਿੱਚ ਹਨ। ‘RRR’ ਦੀ ਅੰਤਰਰਾਸ਼ਟਰੀ ਪ੍ਰਸ਼ੰਸਾ ਨੇ ਇੱਕ ਵਾਰ ਫਿਰ ਵੱਡੇ ਪਰਦੇ ‘ਤੇ RRR ਦਾ ਅਨੁਭਵ ਕਰਨ ਲਈ ਪ੍ਰਸ਼ੰਸਕਾਂ ‘ਚ ਉਤਸ਼ਾਹ ਵਧਾ ਦਿੱਤਾ ਹੈ। ਜੇਕਰ ਤੁਸੀਂ ਇਸ ਨੂੰ ਇਸ ਦੀ ਪਹਿਲੀ ਰਿਲੀਜ਼ ‘ਚ ਸਿਨੇਮਾਘਰਾਂ ‘ਚ ਦੇਖਣ ਤੋਂ ਖੁੰਝ ਗਏ ਸਨ ਤਾਂ ਇਹ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੋਵੇਗਾ।

‘ਆਰ. ਆਰ. ਆਰ’ ਨੂੰ ਨਾ ਸਿਰਫ਼ ਭਾਰਤ ‘ਚ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਪ੍ਰਸ਼ੰਸਾ ਮਿਲੀ ਸੀ। ਇਸ ਦੇ ਗੀਤ ‘ਨਾਟੂ ਨਾਟੂ’ ਨੇ ਵੀ ਮੂਲ ਗੀਤ ਸ਼੍ਰੇਣੀ ‘ਚ ਆਸਕਰ ਜਿੱਤਿਆ ਸੀ। ਹੁਣ ਇਸ ਦਾ ਸਿਨੇਮਾਘਰਾਂ ‘ਚ ਮੁੜ ਰਿਲੀਜ਼ ਹੋਣਾ ਪ੍ਰਸ਼ੰਸਕਾਂ ਲਈ ਡਬਲ ਡੋਜ਼ ਵਾਂਗ ਹੈ। ਸਰਵੋਤਮ ਮੂਲ ਗੀਤ ਤੋਂ ਇਲਾਵਾ ‘RRR’ ਨੇ ਬਹੁਤ ਸਾਰੇ ਅਮਰੀਕੀ ਪੁਰਸਕਾਰ ਜਿੱਤੇ, ਫ਼ਿਲਮ ਦੇ ਗੀਤ ‘ਨਾਟੂ’ ਨੇ ‘ਇਨ ਦਿ ਇੰਗਲਿਸ਼ ਲੈਂਗੂਏਜ’ ਸ਼੍ਰੇਣੀ ‘ਚ ‘ਬਾਫਟਾ 2023’ ਦੀ ਲੰਮੀ ਸੂਚੀ ‘ਚ ਜਗ੍ਹਾ ਬਣਾਈ।

Add a Comment

Your email address will not be published. Required fields are marked *