ਪ੍ਰਿਅੰਕਾ ਤੇ ਨਿਕ ਜੋਨਸ ਨੇ ਪ੍ਰੀਤੀ ਜ਼ਿੰਟਾ ਨਾਲ ਖੇਡੀ ਹੋਲੀ

ਮੁੰਬਈ:ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਉਸ ਦੇ ਪਤੀ ਨਿਕ ਜੋਨਸ ਨੇ ਲਾਸ ਏਂਜਲਜ਼ ਵਿੱਚ ਅਦਾਕਾਰਾ ਪ੍ਰੀਤੀ ਜ਼ਿੰਟਾ ਤੇ ਉਸ ਦੀ ਪਤੀ ਨਾਲ ਹੋਲੀ ਖੇਡੀ। ਪ੍ਰੀਤੀ ਜ਼ਿੰਟਾ ਨੇ ਇਸ ਹੋਲੀ ਸਮਾਗਮ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਪ੍ਰੀਤੀ ਜ਼ਿੰਟਾ, ਉਸ ਦਾ ਪਤੀ ਜੀਨ ਗੁਡੇਨੌ ਤੇ ਹੋਰ ਦੋਸਤ ਪ੍ਰਿਅੰਕਾ ਤੇ ਨਿੱਕ ਦੇ ਘਰ ਹੋਲੀ ਦੇ ਰੰਗਾਂ ਵਿੱਚ ਰੰਗੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨਾਲ ਅਦਾਕਾਰਾ ਨੇ ਲਿਖਿਆ ਹੈ, ‘ਹੋਲੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਦਾ ਦਿਨ ਬਹੁਤ ਹੀ ਮਜ਼ੇਦਾਰ ਸੀ। ਧੰਨਵਾਦ ਪ੍ਰਿਅੰਕਾ ਤੇ ਨਿਕ, ਇੰਨੀ ਪਿਆਰ ਭਰੀ ਮੇਜ਼ਬਾਨੀ ਲਈ। ਤੁਹਾਡੇ ਨਾਲ ਹੋਲੀ ਮਨਾ ਕੇ ਬਹੁਤ ਮਜ਼ਾ ਆਇਆ।’ ਪ੍ਰਿਅੰਕਾ ਚੋਪੜਾ ਨੇ ਵੀ ਹੋਲੀ ਮੌਕੇ ਆਪਣੇ ਪਤੀ ਨਾਲ ਪਿਛਲੇ ਸਾਲ ਮਨਾਈ ਹੋਲੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Add a Comment

Your email address will not be published. Required fields are marked *