ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕਾਮੇਡੀ ਕਿੰਗ ਕਪਿਲ ਸ਼ਰਮਾ

ਅੰਮ੍ਰਿਤਸਰ – ਮਸ਼ਹੂਰ ਕਾਮੇਡੀਅਨ ਅੱਜ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਕਪਿਲ ਸ਼ਰਮਾ ਆਪਣੀ ਆਗਾਮੀ ਫ਼ਿਲਮ ‘ਜ਼ਵਿਗਾਟੋ’ ਲਈ ਟੀਮ ਨਾਲ ਅਰਦਾਸ ਕਰਨ ਪਹੁੰਚੇ ਸਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਕਪਿਲ ਸ਼ਰਮਾ ਨੇ ਕਿਹਾ ਕਿ ਇਸ ਫ਼ਿਲਮ ’ਚ ਲੋਕ ਉਨ੍ਹਾਂ ਨੂੰ ਬਿਲਕੁਲ ਵੱਖਰੇ ਕਿਰਦਾਰ ’ਚ ਦੇਖਣਗੇ। ਇਕ ਕਲਾਕਾਰ ਦਾ ਹਮੇਸ਼ਾ ਕੁਝ ਵੱਖਰਾ ਕਰਨ ਦਾ ਮਨ ਹੁੰਦਾ ਹੈ। ‘ਜ਼ਵਿਗਾਟੋ’ ਫ਼ਿਲਮ ਰਾਹੀਂ ਬਹੁਤ ਕੁਝ ਨਵਾਂ ਉਨ੍ਹਾਂ ਨੂੰ ਸਿੱਖਣ ਨੂੰ ਮਿਲਿਆ ਹੈ। ਲੋਕ ਜਿੰਨਾ ਪਿਆਰ ਉਨ੍ਹਾਂ ਨੂੰ ਕਾਮੇਡੀ ’ਚ ਦਿੰਦੇ ਹਨ, ਉਨਾ ਹੀ ਉਹ ਉਮੀਦ ਕਰਦੇ ਹਨ ਕਿ ਲੋਕ ਇਸ ਫ਼ਿਲਮ ਨੂੰ ਵੀ ਪਿਆਰ ਦੇਣ। ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ‘ਜ਼ਵਿਗਾਟੋ’ ਫ਼ਿਲਮ 17 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ।

Add a Comment

Your email address will not be published. Required fields are marked *