ਪ੍ਰਸਿੱਧ ਮਾਡਲ ਤਾਨੀਆ ਸਿੰਘ ਨੇ ਕੀਤੀ ਖੁਦਕੁਸ਼ੀ

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਧਮਾਲਾਂ ਪਾਉਣ ਵਾਲੇ ਖਿਡਾਰੀ ਅਭਿਸ਼ੇਕ ਸ਼ਰਮਾ ਵਿਵਾਦਾਂ ‘ਚ ਘਿਰ ਗਏ ਹਨ। ਸੂਰਤ ਦੀ ਮਸ਼ਹੂਰ ਮਾਡਲ ਤਾਨੀਆ ਸਿੰਘ ਦੀ ਖੁਦਕੁਸ਼ੀ ਤੋਂ ਬਾਅਦ ਸਥਾਨਕ ਪੁਲਸ ਨੇ ਅਭਿਸ਼ੇਕ ਸ਼ਰਮਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਮਾਡਲ ਤਾਨੀਆ ਨੇ ਅਭਿਸ਼ੇਕ ਨੂੰ ਆਖਰੀ ਕਾਲ ਕੀਤੀ ਸੀ। ਅਭਿਸ਼ੇਕ ਸ਼ਰਮਾ ਆਈ. ਪੀ. ਐੱਲ. ‘ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹਨ।

ਤਾਨੀਆ ਦੀ ਖੁਦਕੁਸ਼ੀ ਤੋਂ ਬਾਅਦ ਪੁਲਸ ਨੇ ਸੂਰਤ ‘ਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ‘ਚ ਐੱਸ. ਆਰ. ਐੱਚ. ਦੇ ਖਿਡਾਰੀ ਅਭਿਸ਼ੇਕ ਸ਼ਰਮਾ ਦਾ ਨਾਮ ਸਾਹਮਣੇ ਆਇਆ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਅਭਿਸ਼ੇਕ ਤਾਨੀਆ ਸਿੰਘ (28 ਸਾਲ) ਦੇ ਸੰਪਰਕ ‘ਚ ਸੀ। ਹਾਲਾਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਤਾਨੀਆ ਦੇ ਸੰਪਰਕ ‘ਚ ਨਹੀਂ ਸੀ। ਪੁਲਸ ਸੂਤਰ ਕਹਿ ਰਹੇ ਹਨ ਕਿ ਤਾਨੀਆ ਦੀ ਕਾਲ ਡਿਟੇਲ ‘ਚ ਕਈ ਰਾਜ਼ ਛੁਪੇ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਤਾਨੀਆ ਦਾ ਆਖਰੀ ਕਾਲ ਅਭਿਸ਼ੇਕ ਸ਼ਰਮਾ ਨੂੰ ਹੀ ਗਿਆ ਸੀ। ਇਸ ਲਈ ਪੁਲਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਖੁਦਕੁਸ਼ੀ ਦਾ ਕਾਰਨ ਪ੍ਰੇਮ ਸਬੰਧ ਹਨ ਜਾਂ ਨਹੀਂ।

ਮਾਡਲ ਤਾਨੀਆ ਸਿੰਘ ਵੇਸੂ ਰੋਡ, ਸੂਰਤ ‘ਚ ਰਹਿੰਦੀ ਸੀ। ਮਾਡਲ ਤਾਨੀਆ ਕੱਲ੍ਹ (20 ਫਰਵਰੀ) ਦੇਰ ਰਾਤ ਘਰ ਪਰਤੀ ਅਤੇ ਫਿਰ ਖੁਦਕੁਸ਼ੀ ਕਰ ਲਈ। ਮਾਡਲ ਨੂੰ ਮ੍ਰਿਤਕ ਦੇਖ ਕੇ ਪਰਿਵਾਰ ਦੁਖੀ ਹੋ ਗਿਆ। ਉਹ ਪਿਛਲੇ ਡੇਢ-ਦੋ ਸਾਲਾਂ ਤੋਂ ਫੈਸ਼ਨ ਡਿਜ਼ਾਈਨਿੰਗ ਅਤੇ ਮਾਡਲਿੰਗ ਦੀ ਪੜ੍ਹਾਈ ਕਰ ਰਹੀ ਸੀ। ਇੰਸਟਾਗ੍ਰਾਮ ‘ਤੇ ਉਸ ਦੇ 10,000 ਤੋਂ ਵੱਧ ਫਾਲੋਅਰਜ਼ ਸਨ। ਮਾਡਲ ਤਾਨੀਆ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਹੀ ਪੁਲਸ ਨੇ ਮੁੱਢਲੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਭਿਸ਼ੇਕ ਸ਼ਰਮਾ ਆਈ. ਪੀ. ਐੱਲ. ‘ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹਨ। ਉਸ ਨੇ ਆਈ. ਪੀ. ਐੱਲ ‘ਚ 47 ਮੈਚਾਂ ‘ਚ 137.38 ਦੀ ਸਟ੍ਰਾਈਕ ਰੇਟ ਨਾਲ 893 ਦੌੜਾਂ ਬਣਾਈਆਂ ਹਨ। ਆਈ. ਪੀ. ਐੱਲ. ‘ਚ ਹੁਣ ਤੱਕ 4 ਅਰਧ ਸੈਂਕੜੇ ਅਤੇ 9 ਵਿਕਟਾਂ ਲਈਆਂ ਹਨ। IPL ਤੋਂ ਇਲਾਵਾ ਅਭਿਸ਼ੇਕ ਘਰੇਲੂ ਕ੍ਰਿਕਟ ‘ਚ ਪੰਜਾਬ ਲਈ ਖੇਡਦਾ ਹੈ।

Add a Comment

Your email address will not be published. Required fields are marked *