ਦਿਲਜੀਤ ਦੋਸਾਂਝ ਦਾ ‘ਬੱਲੇ ਜੱਟਾ’ ਗੀਤ ਕਰ ਰਿਹੈ ਯੂਟਿਊਬ ’ਤੇ ਟਰੈਂਡ

ਚੰਡੀਗੜ੍ਹ – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗੀਤਾਂ ਦੀ ਵੱਖਰੀ ਹੀ ਵਾਈਬ ਹੁੰਦੀ ਹੈ। ਇਸੇ ਤਰ੍ਹਾਂ ਦਾ ਇਕ ਗੀਤ ਦਿਲਜੀਤ ਦੋਸਾਂਝ ਨੇ 20 ਅਕਤੂਬਰ ਨੂੰ ਰਿਲੀਜ਼ ਕੀਤਾ ਹੈ, ਜਿਸ ਦਾ ਨਾਂ ਹੈ ‘ਬੱਲੇ ਜੱਟਾ’। ਇਹ ਗੀਤ ਦਿਲਜੀਤ ਦੋਸਾਂਝ ਨੇ ਆਪਣੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਹੈ, ਜੋ ਯੂਟਿਊਬ ’ਤੇ ਖ਼ਬਰ ਲਿਖੇ ਜਾਣ ਤਕ 25ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ। ਦਿਲਜੀਤ ਦੇ ਸਵੈਗ, ਰਾਜ ਰਣਜੋਧ ਦੇ ਬੋਲਾਂ ਤੇ ਇਨਟੈਂਸ ਦੇ ਮਿਊਜ਼ਿਕ ਨੇ ਇਕ ਸ਼ਾਨਦਾਰ ਗੀਤ ਬਣਾਇਆ ਹੈ।

ਗੀਤ ਦੀ ਵੀਡੀਓ ’ਚ ਦਿਲਜੀਤ ਦੇ ਹਾਲ ਦੇ ਮਹੀਨਿਆਂ ’ਚ ਵੱਖ-ਵੱਖ ਦੇਸ਼ਾਂ ’ਚ ਹੋਏ ਲਾਈਵ ਸ਼ੋਅਜ਼ ਦੀ ਫੁਟੇਜ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਬਲੈਕ ਐਂਡ ਵ੍ਹਾਈਟ ਟੱਚ ਨਾਲ ਖਿੱਚ ਦਾ ਕੇਂਦਰ ਬਣਾਇਆ ਗਿਆ ਹੈ। ਗੀਤ ਨੂੰ ਯੂਟਿਊਬ ’ਤੇ 2.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ ਰਿਲੀਜ਼ ਹੁੰਦਿਆਂ ਹੀ ਦਿਲਜੀਤ ਦੇ ਪ੍ਰਸ਼ੰਸਕਾਂ ਦੀ ਪਲੇਅਲਿਸਟ ’ਚ ਸ਼ਾਮਲ ਹੋ ਗਿਆ ਹੈ, ਜਿਸ ਨੂੰ ਰਿਪੀਟ ’ਤੇ ਸੁਣਨਾ ਤਾਂ ਬਣਦਾ ਹੈ।

Add a Comment

Your email address will not be published. Required fields are marked *