ਬਜ਼ੁਰਗ ਔਰਤ ਦਾ ਕਤਲ ਕਰਨ ਦੇ ਦੋਸ਼ ਵਿਚ 71 ਸਾਲਾ ਵਿਅਕਤੀ ਸਣੇ 3 ਕਾਬੂ
April 23, 2023
ਮੁੰਬਈ : ਮੁੰਬਈ ਦੇ ਮਲਾਡ ਵਿਚ ਇਕ ਬਜ਼ੁਰਗ ਔਰਤ ਦਾ ਕਤਲ ਕਰਨ ਤੇ ਉਸ ਦੇ ਮੋਬਾਈਲ ਫ਼ੋਨ ਤੇ ਗਹਿਣੇ ਲੁੱਟਣ ਦੇ ਦੋਸ਼ ਵਿਚ ਸ਼ਨੀਵਾਰ ਨੂੰ 71 ਸਾਲਾ ਇਕ ਵਿਅਕਤੀ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 69 ਸਾਲਾ ਇਕ ਔਰਤ ਵੀਰਵਾਰ ਨੂੰ ਓਰਲੇਮ ਇਲਾਕੇ ਵਿਚ ਆਪਣੇ ਫ਼ਲੈਟ ਦੇ ਬਾਥਰੂਮ ਵਿਚ ਮ੍ਰਿਤਕ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਖੰਗਾਲਣ ‘ਤੇ ਪਤਾ ਲੱਗਿਆ ਕਿ ਔਰਤ ਦੀ ਘਰੇਲੂ ਸਹਾਇਕਾ ਘਟਨਾ ਦੇ ਦਿਨ ਮਾਸਕ ਪਾਏ 2 ਵਿਅਕਤੀਆਂ ਦੇ ਨਾਲ ਇਮਾਰਤ ‘ਚੋਂ ਨਿਕਲੀ ਸੀ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਤਿੰਨਾਂ ਨੇ ਔਰਤ ਦਾ ਗਲਾ ਘੁੱਟ ਕੇ ਉਸ ਦਾ ਸਾਮਾਨ ਲੁੱਟਣ ਦੀ ਗੱਲ ਕਬੂਲੀ। ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਦੀ ਉਮਰ 71 ਸਾਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

