ਭਾਜਪਾ ਵਿਧਾਇਕ ਦਾ ਪੁੱਤ 40 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਬੈਂਗਲੁਰੂ- ਬੈਂਗਲੁਰੂ ਜਲ ਸਪਲਾਈ ਅਤੇ ਸੀਵਰੇਜ ਬੋਰਡ (ਬੀ. ਡਬਲਿਊ. ਐੱਸ. ਐੱਸ. ਬੀ.) ਦੇ ਚੀਫ ਅਕਾਊਂਟੈਂਟ ਪ੍ਰਸ਼ਾਂਤ ਮਦਲ ਨੂੰ ਵੀਰਵਾਰ ਨੂੰ ਕਰਨਾਟਕ ਲੋਕਾਯੁਕਤ ਦੇ ਅਧਿਕਾਰੀਆਂ ਨੇ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ। ਪ੍ਰਸ਼ਾਂਤ ਚੰਨਾਗਿਰੀ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਭਾਜਪਾ ਵਿਧਾਇਕ ਕੇ. ਮਦਲ ਵਿਰੁਪਕਸ਼ੱਪਾ ਦੇ ਬੇਟੇ ਹਨ। ਪ੍ਰਸ਼ਾਂਤ ਨੇ ਟੈਂਡਰ ਕਲੀਅਰ ਕਰਨ ਲਈ 80 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਉਸ ਨੂੰ ਉਸ ਦੇ ਦਫ਼ਤਰ ’ਚ 40 ਲੱਖ ਰੁਪਏ ਸਵੀਕਾਰ ਕਰਦੇ ਹੋਏ ਰੰਗੇ ਹੱਥੀਂ ਦਬੋਚਿਆ ਗਿਆ।

ਇਹ ਘਟਨਾ ਅਜਿਹੇ ਸਮੇਂ ’ਚ ਸਾਹਮਣੇ ਆਈ ਹੈ, ਜਦੋਂ ਵਿਰੋਧੀ ਧਿਰ ਕਰਨਾਟਕ ਦੀ ਭਾਜਪਾ ਸਰਕਾਰ ’ਤੇ ‘40 ਫ਼ੀਸਦੀ ਕਮੀਸ਼ਨ’ ਤੇ ਸਰਕਾਰੀ ਟੈਂਡਰਾਂ ’ਚ ਰਿਸ਼ਵਤਖੋਰੀ ਨੂੰ ਲੈ ਕੇ ਹਮਲਾਵਰ ਹੈ। ਇਸ ਸਾਲ ਦੇ ਅੰਤ ’ਚ ਕਰਨਾਟਕ ’ਚ ਹੋਣ ਵਾਲੀਆਂ ਚੋਣਾਂ ਨੂੰ ਵੇਖਦੇ ਹੋਏ ਸੱਤਾਧਿਰ ਭਾਜਪਾ ਲਈ ਗੰਭੀਰ ਝਟਕੇ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ।

Add a Comment

Your email address will not be published. Required fields are marked *