ਮਹਿਲਾ ਪ੍ਰੀਮੀਅਰ ਲੀਗ 2023 ਦੇ ਉਦਘਾਟਨੀ ਸਮਾਰੋਹ ‘ਚ ਜਲਵੇ ਬਿਖੇਰੇਗੀ Kiara Advani
ਬਾਲੀਵੁੱਡ ਅਭਿਨੇਤਰੀ ਕਿਆਰਾ ਅਡਵਾਨੀ ਜਿਸ ਨੇ ਹਾਲ ਹੀ ‘ਚ ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਨਾਲ ਵਿਆਹ ਕੀਤਾ ਹੈ, ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੀ ਹੈ। ਰਿਪੋਰਟ ਮੁਤਾਬਕ ਕਿਆਰਾ ਪਹਿਲੀ ਵਾਰ ਮਹਿਲਾ ਪ੍ਰੀਮੀਅਰ ਲੀਗ ‘ਚ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮਹਿਲਾ ਕ੍ਰਿਕਟ ਨੂੰ ਉੱਚਾ ਚੁੱਕਣ ਲਈ ਬੀ.ਸੀ.ਸੀ.ਆਈ ਵੱਲੋਂ 4 ਮਾਰਚ ਤੋਂ ਮਹਿਲਾ ਪ੍ਰੀਮੀਅਰ ਲੀਗ ਦਾ ਆਯੋਜਨ ਕੀਤਾ ਜਾ ਰਿਹਾ ਹੈ। 4 ਮਾਰਚ ਨੂੰ ਮੁੰਬਈ ‘ਚ ਪਹਿਲਾ ਮੈਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ। ਇੱਥੇ ਕਿਆਰਾ ਉਦਘਾਟਨੀ ਸਮਾਰੋਹ ‘ਚ ਪਰਫਾਰਮ ਕਰਦੀ ਨਜ਼ਰ ਆ ਸਕਦੀ ਹੈ।
ਦੱਸ ਦੇਈਏ ਕਿ ਆਈ.ਪੀ.ਐੱਲ ਨਿਲਾਮੀ ਫਰਵਰੀ 2023 ਨੂੰ ਮੁੰਬਈ ਵਿੱਚ ਹੋਈ ਸੀ। ਇਸ ਵਿੱਚ 1500 ਖਿਡਾਰੀਆਂ ਨੇ ਆਪਣੇ ਨਾਮ ਦਰਜ ਕਰਵਾਏ ਸਨ। ਹਰ ਟੀਮ ਕੋਲ 12 ਕਰੋੜ ਰੁਪਏ ਖਰਚ ਕਰਨੇ ਸਨ। 12 ਖਿਡਾਰੀ ਅਤੇ 6 ਖਿਡਾਰੀ ਵਿਦੇਸ਼ ਤੋਂ ਖਰੀਦੇ ਜਾ ਸਕਦੇ ਸਨ। ਭਾਰਤੀ ਸਟਾਰ ਸਮ੍ਰਿਤੀ ਮੰਧਾਨਾ ਰਿਕਾਰਡ 3.40 ਕਰੋੜ ਰੁਪਏ ਨਾਲ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਬਣ ਗਈ ਹੈ।

