ਅਰਜਨਟੀਨਾ ਦਾ ਦੋਸਤਾਨਾ ਮੈਚ ਦੇਖਣ ਲਈ ਆਨਲਾਈਨ ਟਿਕਟਾਂ ਖਰੀਦਣ ਉਮੜੇ 10 ਲੱਖ ਪ੍ਰਸ਼ੰਸਕ

ਬਿਊਨਸ ਆਇਰਸ- ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਅਰਜਨਟੀਨਾ ਦਾ ਦੇਸ਼ ਵਿਚ ਪਹਿਲਾ ਦੋਸਤਾਨਾ ਮੈਚ ਦੇਖਣ ਲਈ 10 ਲੱਖ ਤੋਂ ਵੱਧ ਪ੍ਰਸ਼ੰਸਕ ਆਨਲਾਈਨ ਟਿਕਟਾਂ ਖ਼ਰੀਦਣ ਲਈ ਉਮੜੇ। ਲਿਓਨੇਲ ਮੇਸੀ ਦੀ ਟੀਮ 23 ਮਾਰਚ ਨੂੰ ਬਿਊਨਸ ਆਇਰਸ ਦੇ ਮੋਨੂਮੈਂਟਲ ਡੀ ਨੁਨੇਜ਼ ਸਟੇਡੀਅਮ ‘ਚ ਪਨਾਮਾ ਦੇ ਖ਼ਿਲਾਫ਼ ਦੋਸਤਾਨਾ ਮੈਚ ਖੇਡੇਗੀ। ਅਰਜਨਟੀਨਾ ਦੇ ਫੁੱਟਬਾਲ ਫੈਡਰੇਸ਼ਨ ਨੇ ਮੈਚ ਲਈ 63,000 ਟਿਕਟਾਂ ਦੀ ਵਿਕਰੀ ਲਈ ਰੱਖੀਆਂ ਸਨ, ਜਿਨ੍ਹਾਂ ਦੀ ਕੀਮਤ 57 ਅਮਰੀਕੀ ਡਾਲਰ ਤੋਂ 240 ਅਮਰੀਕੀ ਡਾਲਰ ਰੱਖੀ ਗਈ ਹੈ।

ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਆਰਥਿਕ ਸੰਕਟ ਨਾਲ ਜੂਝ ਰਹੇ ਇਸ ਦੱਖਣੀ ਅਮਰੀਕੀ ਦੇਸ਼ ਵਿੱਚ ਟਿਕਟਾਂ ਦੀਆਂ ਕੀਮਤਾਂ ਨੇ ਬਹਿਸ ਛੇੜ ਦਿੱਤੀ ਹੈ ਪਰ ਇਸ ਦੇ ਬਾਵਜੂਦ ਸਾਰੀਆਂ ਟਿਕਟਾਂ ਸਿਰਫ਼ 2 ਘੰਟਿਆਂ ਵਿੱਚ ਹੀ ਵਿਕ ਗਈਆਂ। ਅਰਜਨਟੀਨਾ 28 ਮਾਰਚ ਨੂੰ ਸੈਂਟੀਆਗੋ ਡੇਲ ਐਸਟੇਰੋ ਸੂਬੇ ਵਿੱਚ ਕੁਰਾਕਾਓ ਵਿਰੁੱਧ ਇੱਕ ਹੋਰ ਦੋਸਤਾਨਾ ਮੈਚ ਖੇਡੇਗਾ। ਉਸ ਮੈਚ ਦੀਆਂ ਟਿਕਟਾਂ ਅਜੇ ਉਪਲਬਧ ਨਹੀਂ ਹਨ।

Add a Comment

Your email address will not be published. Required fields are marked *