ਨਿਊਜ਼ੀਲੈਂਡ ‘ਚ ਲੁਟੇਰਿਆਂ ਨੇ ਭਾਰਤੀ ਵਿਅਕਤੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਵੈਲਿੰਗਟਨ : ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ ਵੈਸਟ ਆਕਲੈਂਡ ਵਿੱਚ ਭਾਰਤੀ ਮੂਲ ਦੇ ਇਕ ਡੇਅਰੀ ਦੁਕਾਨ ਦੇ ਮਾਲਕ ਨੂੰ ਨਿਸ਼ਾਨਾ ਬਣਾਇਆ ਗਿਆ। ਲੁਟੇਰਿਆਂ ਵੱਲੋਂ ਦੁਕਾਨ ਵਿਚ ਡਕੈਤੀ ਕਰ ਕੇ ਸਿਗਰੇਟ ਅਤੇ ਨਕਦੀ ਚੋਰੀ ਕਰ ਲਈ ਗਈ। ਘਟਨਾ ਮਗਰੋਂ ਭਾਰਤੀ ਅਤੇ ਉਸ ਦਾ ਪਰਿਵਾਰ ਸਦਮੇ ਵਿਚ ਹੈ। 

ਕੌਰੀਲੈਂਡਜ਼ ਦੇ ਉਰੇਸ਼ ਪਟੇਲ ਨੇ ਦੱਸਿਆ ਕਿ ਉਹ ਦੁਕਾਨ ਦੇ ਪਿਛਲੇ ਪਾਸੇ ਸੀ, ਜਦੋਂ ਸੋਮਵਾਰ ਨੂੰ ਚੋਰਾਂ ਨੇ ਦਾਖਲ ਹੋ ਕੇ ਹਮਲਾ ਕੀਤਾ ਅਤੇ ਕਾਊਂਟਰ ਤੋਂ ਸਿਗਰਟਾਂ ਅਤੇ ਕੈਸ਼ ਚੋਰੀ ਕਰ ਲਿਆ। ਪਟੇਲ ਨੇ ਨਿਊ ਜ਼ੈੱਡ ਹੇਰਾਲਡ ਨੂੰ ਦੱਸਿਆ ਕਿ ਛੋਟੀ ਉਮਰ ਦੇ ਤਿੰਨ ਵਿਅਕਤੀ ਅੰਦਰ ਆਏ ਅਤੇ ਇੱਕ ਨੇ ਕਾਊਂਟਰ ‘ਤੇ ਛਾਲ ਮਾਰ ਦਿੱਤੀ। ਦੋ ਹੋਰ ਦੂਜੇ ਪਾਸਿਓਂ ਆਏ ਅਤੇ ਕੈਸ਼ ਰਜਿਸਟਰ ਵੀ ਲੈ ਗਏ।” ਉਸ ਨੇ ਅੱਗੇ ਦੱਸਿਆ ਕਿ “ਉਸ ਨੇ ਆਪਣੀ ਪਤਨੀ ਅਤੇ ਧੀ ਨੂੰ ਚੀਕਾਂ ਮਾਰਦੇ ਸੁਣਿਆ। ਫਿਰ ਉਹ ਬਾਹਰ ਭੱਜਿਆ ਅਤੇ ਉਨ੍ਹਾਂ ਵਿੱਚੋਂ ਇੱਕ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪਟੇਲ ‘ਤੇ ਹਮਲਾ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ।” ਪੁਲਸ ਅਨੁਸਾਰ ਦੋ ਦੋਸ਼ੀਆਂ ਨੂੰ ਗਲੇਨ ਈਡਨ ਵਿੱਚ “ਬਿਨਾਂ ਕਿਸੇ ਹੋਰ ਵਾਰਦਾਤ ਦੇ” ਲੱਭਿਆ ਗਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ। ਇੱਕ ਹੋਰ ਨੂੰ ਲੋਕਾਂ ਦੁਆਰਾ ਸਟੋਰ ਵਿੱਚ ਰੱਖਿਆ ਗਿਆ ਸੀ।

ਪਟੇਲ ਦੀ ਪਤਨੀ ਮਨੀਸ਼ਾ ਨੇ ਦਿ NZ ਹੇਰਾਲਡ ਨੂੰ ਦੱਸਿਆ ਕਿ “ਇਸ ਦੁਖਦਾਈ ਘਟਨਾ ਤੋਂ ਬਾਅਦ ਉਹਨਾਂ ਨੂੰ ਪੁਲਸ ਨਾਲ ਨਜਿੱਠਣਾ ਪਿਆ, ਜੋ ਅੱਧੇ ਘੰਟੇ ਬਾਅਦ ਆਈ। ਉਨ੍ਹਾਂ ਨੇ ਪਰਿਵਾਰਕ ਮੈਬਰਾਂ ਤੋਂ ਇਸ ਤਰ੍ਹਾਂ ਪੁੱਛਗਿੱਛ ਕੀਤੀ ਜਿਵੇਂ ਉਹ ਅਪਰਾਧੀ ਹੋਣ। ਉਸਨੇ ਅਫਸੋਸ ਜਤਾਇਆ ਕਿ ਆਕਲੈਂਡ ਦੇ ਸੈਂਡਰਿੰਗਮ ਵਿਚ ਲੁਟੇਰਿਆਂ ਦੁਆਰਾ ਦਸੰਬਰ 2022 ਵਿਚ 34 ਸਾਲਾ ਜਨਕ ਪਟੇਲ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਕੁਝ ਵੀ ਨਹੀਂ ਬਦਲਿਆ ਹੈ। ਜਨਕ ਦੀ ਮੌਤ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਭਾਰੀ ਸੰਖਿਆ ਵਿੱਚ ਲੋਕਾਂ ਨੇ “ਬਹੁਤ ਹੋ ਗਿਆ” ਦੇ ਨਾਅਰੇ ਲਾਏ ਅਤੇ ਮਾਊਂਟ ਅਲਬਰਟ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਚੋਣ ਦਫ਼ਤਰ ਸਾਹਮਣੇ “ਕਾਨੂੰਨ ਬਦਲੋ” ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਪਿਛਲੇ ਮਹੀਨੇ ਆਕਲੈਂਡ ਦੇ ਕੌਰਲੈਂਡਸ ਰੋਡ ‘ਤੇ ਕੰਨਾ ਸ਼ਰਮਾ ਦੇ ਗੈਸ ਸਟੇਸ਼ਨ ‘ਤੇ ਲੁਟੇਰਿਆਂ ਨੇ ਲਗਾਤਾਰ ਤੀਜੀ ਵਾਰ ਹਮਲਾ ਕੀਤਾ ਸੀ। ਨਿਊਜ਼ੀਲੈਂਡ ਸਰਕਾਰ ਦੇ ਅੰਕੜਿਆਂ ਅਨੁਸਾਰ 20 ਨਵੰਬਰ, 2022 ਤੱਕ ਇਕੱਲੇ ਨੌਰਥਲੈਂਡ ਖੇਤਰ ਵਿੱਚ ਲਗਭਗ 23 ਰੈਮ ਰੇਡ ਕੀਤੇ ਗਏ ਸਨ।

Add a Comment

Your email address will not be published. Required fields are marked *