ਭਾਰਤ-ਅਮਰੀਕਾ ਸਬੰਧਾਂ ‘ਤੇ ਵ੍ਹਾਈਟ ਹਾਊਸ ਅਧਿਕਾਰੀ ਦਾ ਅਹਿਮ ਬਿਆਨ

ਵਾਸ਼ਿੰਗਟਨ – ਵ੍ਹਾਈਟ ਹਾਊਸ ਦੇ ਚੋਟੀ ਦੇ ਅਧਿਕਾਰੀ ਕਰਟ ਕੈਂਪਬੈਲ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨਾ ਸਿਰਫ ਅਮਰੀਕਾ ਦਾ ਸਹਿਯੋਗੀ ਬਣ ਕੇ ਸਗੋਂ ਇਕ ਹੋਰ ਮਹਾਨ ਸ਼ਕਤੀ ਬਣ ਕੇ ਉਭਰੇਗਾ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਵਿੱਚ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧ ਜਿੰਨੀ ਤੇਜ਼ੀ ਨਾਲ ਮਜ਼ਬੂਤ ਅਤੇ ਡੂੰਘੇ ਹੋਏ ਹਨ, ਅਜਿਹਾ ਕਿਸੇ ਹੋਰ ਦੁਵੱਲੇ ਸਬੰਧ ਨਾਲ ਨਹੀਂ ਹੋਇਆ ਹੈ। ਇੱਥੇ ਆਯੋਜਿਤ ‘ਅਸਪੇਨ ਸਕਿਓਰਿਟੀ ਫੋਰਮ’ ਦੀ ਬੈਠਕ ‘ਚ ਭਾਰਤ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਵਾਈਟ ਹਾਊਸ ਦੇ ਏਸ਼ੀਆ ਮਾਮਲਿਆਂ ਦੇ ਕੋਆਰਡੀਨੇਟਰ ਕੈਂਪਬੈਲ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ 21ਵੀਂ ਸਦੀ ‘ਚ ਅਮਰੀਕਾ ਲਈ ਭਾਰਤ ਨਾਲ ਦੁਵੱਲੇ ਸਬੰਧ ਸਭ ਤੋਂ ਮਹੱਤਵਪੂਰਨ ਹਨ। 

ਵ੍ਹਾਈਟ ਹਾਊਸ ਦੇ ਉੱਚ ਅਧਿਕਾਰੀ ਨੇ ਕਿਹਾ ਕਿ ”ਇਹ ਸੱਚਾਈ ਹੈ ਕਿ ਪਿਛਲੇ 20 ਸਾਲਾਂ ‘ਚ ਮੈਂ ਅਮਰੀਕਾ ਅਤੇ ਭਾਰਤ ਵਰਗਾ ਕੋਈ ਦੁਵੱਲਾ ਰਿਸ਼ਤਾ ਨਹੀਂ ਦੇਖਿਆ, ਜੋ ਇੰਨੀ ਤੇਜ਼ੀ ਨਾਲ ਡੂੰਘੇ ਅਤੇ ਮਜ਼ਬੂਤ ਹੋ ਰਹੇ ਹਨ।” ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਆਪਣੀ ਸਮਰੱਥਾ ਦੀ ਹੋਰ ਵਰਤੋਂ ਕਰਨ ਦੀ ਲੋੜ ਹੈ ਅਤੇ ਤਕਨਾਲੋਜੀ ਅਤੇ ਹੋਰ ਮੁੱਦਿਆਂ ‘ਤੇ ਇਕੱਠੇ ਕੰਮ ਕਰਦੇ ਹੋਏ ਲੋਕਾਂ ਨਾਲ ਆਪਸੀ ਸੰਪਰਕ ਕਾਇਮ ਕਰਨ ਦੀ ਜ਼ਰੂਰਤ ਹੈ। ਕੈਂਪਬੈਲ ਨੇ ਕਿਹਾ ਕਿ “ਭਾਰਤ, ਅਮਰੀਕਾ ਦਾ ਸਹਿਯੋਗੀ ਨਹੀਂ ਹੋਵੇਗਾ। ਇਹ ਇੱਕ ਸੁਤੰਤਰ, ਸ਼ਕਤੀਸ਼ਾਲੀ ਦੇਸ਼ ਬਣਨ ਦੀ ਇੱਛਾ ਰੱਖਦਾ ਹੈ ਅਤੇ ਇਹ ਇੱਕ ਹੋਰ ਮਹਾਨ ਸ਼ਕਤੀ ਦੇ ਰੂਪ ਵਿੱਚ ਉਭਰੇਗਾ”। ਕੈਂਪਬੈਲ ਨੇ ਕਿਹਾ ਕਿ “ਮੈਨੂੰ ਲੱਗਦਾ ਹੈ ਕਿ ਇਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਕੁਝ ਅਭਿਲਾਸ਼ਾ ਹੋਣੀ ਚਾਹੀਦੀ ਹੈ। ਸਾਨੂੰ ਉਨ੍ਹਾਂ ਖੇਤਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਅਸੀਂ ਇਕੱਠੇ ਕੰਮ ਕਰ ਸਕਦੇ ਹਾਂ, ਭਾਵੇਂ ਇਹ ਪੁਲਾੜ, ਸਿੱਖਿਆ, ਜਲਵਾਯੂ ਜਾਂ ਤਕਨਾਲੋਜੀ ਹੋਵੇ। ਸਾਨੂੰ ਇਸ ਦਿਸ਼ਾ ਵੱਲ ਵਧਣਾ ਚਾਹੀਦਾ ਹੈ।” 

ਉਨ੍ਹਾਂ ਕਿਹਾ ਕਿ ”ਜੇਕਰ ਤੁਸੀਂ ਪਿਛਲੇ 20 ਸਾਲਾਂ ‘ਤੇ ਨਜ਼ਰ ਮਾਰੋ ਅਤੇ ਉਨ੍ਹਾਂ ਰੁਕਾਵਟਾਂ ‘ਤੇ ਵਿਚਾਰ ਮਾਰੋ ਜਿਨ੍ਹਾਂ ਨੂੰ ਪਾਰ ਕੀਤਾ ਗਿਆ ਸੀ ਅਤੇ ਸਾਡੇ ਦੋਹਾਂ ਪੱਖਾਂ ਦੇ ਸਬੰਧਾਂ ਦੀ ਡੂੰਘਾਈ ‘ਤੇ ਨਜ਼ਰ ਮਾਰੋ ਤਾਂ ਇਹ ਬੇਮਿਸਾਲ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ -ਅਮਰੀਕਾ ਦੇ ਸਬੰਧ ਸਿਰਫ਼ ਚੀਨ ਬਾਰੇ ਚਿੰਤਾਵਾਂ ‘ਤੇ ਨਹੀਂ ਬਣਾਏ ਗਏ ਹਨ। ਕੈਂਪਬੈਲ ਨੇ ਕਿਹਾ ਕਿ “ਇਹ ਸਬੰਧ ਸਾਡੇ ਸਮਾਜਾਂ ਵਿਚਕਾਰ ਮਹੱਤਵਪੂਰਨ ਤਾਲਮੇਲ ‘ਤੇ ਅਧਾਰਤ ਹਨ।

Add a Comment

Your email address will not be published. Required fields are marked *