ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੀ ਗਿਣਤੀ ਵਧ ਕੇ ਹੋਈ 212

ਤੇਲ ਅਵੀਵ– ਫਲਸਤੀਨੀ ਅੰਦੋਲਨ ਅਤੇ ਇਜ਼ਰਾਈਲ ਡਿਫੈਂਸ ਫੋਰਸਿਜ਼ ਵਿਚਕਾਰ ਬੰਧਕਾਂ ਅਤੇ ਕੈਦੀਆਂ ਦੀ ਅਦਲਾ-ਬਦਲੀ ਨੂੰ ਯਕੀਨੀ ਬਣਾਉਣ ਲਈ ਕਈ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਗਾਜ਼ਾ ਪੱਟੀ ਵਿੱਚ ਹਮਾਸ ਦੁਆਰਾ ਬੰਧਕ ਬਣਾਏ ਗਏ ਲੋਕਾਂ ਦੀ ਗਿਣਤੀ ਫਿਰ ਤੋਂ ਵੱਧ ਕੇ 212 ਹੋ ਗਈ ਹੈ। ਆਈਡੀਐਫ ਦੇ ਬੁਲਾਰੇ ਡੇਨੀਅਲ ਹੈਗਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਦੋ ਅਮਰੀਕੀ ਨਾਗਰਿਕਾਂ (ਜਿਨ੍ਹਾਂ ਕੋਲ ਇਜ਼ਰਾਈਲ ਦੀ ਨਾਗਰਿਕਤਾ ਵੀ ਹੈ) ਦੇ ਰਿਹਾਅ ਹੋਣ ਤੋਂ ਬਾਅਦ ਪੁਸ਼ਟੀ ਕੀਤੇ ਬੰਧਕਾਂ ਦੀ ਗਿਣਤੀ 210 ਸੀ। 

ਹਗਾਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਹੁਣ ਤੱਕ ਅਸੀਂ 212 ਅਗਵਾ ਕੀਤੇ ਗਏ ਲੋਕਾਂ ਅਤੇ 307 ਮ੍ਰਿਤਕ ਆਈਡੀਐਫ ਸੈਨਿਕਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਹੈ।” ਟਾਈਮਜ਼ ਆਫ਼ ਇਜ਼ਰਾਈਲ ਅਖਬਾਰ ਨੇ ਰਿਪੋਰਟ ਮੁਤਾਬਕ ਆਈਡੀਐਫ ਨੇ ਇਹ ਵੀ ਕਿਹਾ ਕਿ ਵੈਸਟ ਬੈਂਕ ਵਿੱਚ 27 ਹਮਾਸ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਖ਼ਬਾਰ ਨੇ ਦੱਸਿਆ ਕਿ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਜ਼ਰਾਈਲੀ ਬਲਾਂ ਦੁਆਰਾ ਕੁੱਲ 727 ਲੋੜੀਂਦੇ ਫਲਸਤੀਨੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚ ਕਥਿਤ ਤੌਰ ‘ਤੇ ਹਮਾਸ ਨਾਲ ਜੁੜੇ 480 ਤੋਂ ਵੱਧ ਲੋਕ ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਫਲਸਤੀਨੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਹੈਰਾਨੀਜਨਕ ਵੱਡੇ ਪੱਧਰ ‘ਤੇ ਰਾਕੇਟ ਹਮਲਾ ਕੀਤਾ ਸੀ ਅਤੇ ਸਰਹੱਦ ਦੀ ਉਲੰਘਣਾ ਕੀਤੀ ਸੀ। ਗੁਆਂਢੀ ਇਜ਼ਰਾਈਲੀ ਭਾਈਚਾਰਿਆਂ ਦੇ ਲੋਕਾਂ ਨੂੰ ਮਾਰਿਆ ਗਿਆ ਅਤੇ ਬੰਧਕ ਬਣਾ ਲਿਆ ਗਿਆ। ਇਜ਼ਰਾਈਲ ਨੇ ਜਵਾਬੀ ਹਮਲੇ ਸ਼ੁਰੂ ਕੀਤੇ ਅਤੇ 20 ਲੱਖ ਤੋਂ ਵੱਧ ਲੋਕਾਂ ਦੀ ਆਬਾਦੀ ਵਾਲੇ ਗਾਜ਼ਾ ਪੱਟੀ ਦੀ ਪੂਰੀ ਨਾਕਾਬੰਦੀ ਦਾ ਆਦੇਸ਼ ਦਿੱਤਾ ਜਿਸ ਵਿਚ ਪਾਣੀ, ਭੋਜਨ ਅਤੇ ਬਾਲਣ ਦੀ ਸਪਲਾਈ ਨੂੰ ਕੱਟ ਦਿੱਤਾ। ਮਨੁੱਖੀ ਸਹਾਇਤਾ ਦੇ ਟਰੱਕਾਂ ਨੂੰ ਗਾਜ਼ਾ ਪੱਟੀ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਲਈ ਬਾਅਦ ਵਿੱਚ ਨਾਕਾਬੰਦੀ ਵਿੱਚ ਢਿੱਲ ਦਿੱਤੀ ਗਈ ਸੀ। ਜਿਵੇਂ-ਜਿਵੇਂ ਟਕਰਾਅ ਵਧਦਾ ਗਿਆ, ਦੋਵਾਂ ਪਾਸਿਆਂ ਦੇ ਹਜ਼ਾਰਾਂ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ।

Add a Comment

Your email address will not be published. Required fields are marked *