ਆਸਟ੍ਰੇਲੀਆ ‘ਚ ਸਿੱਖ ਵਿਅਕਤੀ ‘ਤੇ ਨਸਲੀ ਹਮਲਾ, ਚਿੱਠੀ ਲਿਖ ਕਿਹਾ-‘ਗੋ ਹੋਮ ਇੰਡੀਅਨ’

ਮੈਲਬੌਰਨ : ਆਸਟ੍ਰੇਲੀਆ ਵਿੱਚ ਇਕ ਸਿੱਖ ਵਿਅਕਤੀ ‘ਤੇ ਨਸਲੀ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 15 ਸਾਲਾਂ ਤੋਂ ਰਹਿ ਰਹੇ ਇੱਕ ਸਿੱਖ ਰੈਸਟੋਰੈਂਟ ਮਾਲਕ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਉਹਨਾਂ ਨੂੰ ਕਈ ਦਿਨਾਂ ਤੱਕ ਆਪਣੀ ਕਾਰ ’ਤੇ ਲਗਾਤਾਰ ਮਲ-ਮੂਤਰ ਲੱਗਾ ਮਿਲਿਆ ਅਤੇ ਨਾਲ ਹੀ ਨਸਲੀ ਚਿੱਠੀਆਂ ਮਿਲੀਆਂ, ਜਿਸ ਵਿਚ ਉਸ ਨੂੰ ਕਿਹਾ ਗਿਆ ਸੀ, ‘ਭਾਰਤੀ ਘਰ ਜਾਓ’।

ਤਸਮਾਨੀਆ ਦੇ ਹੋਬਾਰਟ ਵਿੱਚ ‘ਦਾਵਤ-ਦ ਇਨਵੀਟੇਸ਼ਨ’ ਰੈਸਟੋਰੈਂਟ ਚਲਾਉਣ ਵਾਲੇ ਜਰਨੈਲ ‘ਜਿੰਮੀ’ ਸਿੰਘ ਨੇ ਕਿਹਾ ਕਿ ਉਸ ਨੂੰ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੰਘ ਨੇ ਮੰਗਲਵਾਰ ਨੂੰ ਏਬੀਸੀ ਨਿਊਜ਼ ਨੂੰ ਦੱਸਿਆ,”ਜਦੋਂ ਤੁਹਾਡੇ ਘਰ ਦੀ ਗੱਲ ਆਉਂਦੀ ਹੈ ਅਤੇ ਤੁਹਾਨੂੰ ਖ਼ਾਸ ਕਰਕੇ ਤੁਹਾਡੇ ਨਾਮ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਹ ਮਾਨਸਿਕ ਤੌਰ ‘ਤੇ ਬਹੁਤ ਤਣਾਅਪੂਰਨ ਹੁੰਦਾ ਹੈ। ਇਸ ਬਾਰੇ ਜਲਦੀ ਕੁਝ ਕਰਨਾ ਪਏਗਾ,”। ਰਿਪੋਰਟ ਅਨੁਸਾਰ ਸਿੰਘ ਨੇ ਪਹਿਲਾਂ ਇਹ ਮੰਨਿਆ ਕਿ ਚਿੱਠੀ ਕਿਸੇ ਨੌਜਵਾਨ ਦੁਆਰਾ ਲਿਖੀ ਗਈ ਸੀ ਅਤੇ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।

ਪਹਿਲੀ ਘਟਨਾ ਦਾ ਜ਼ਿਕਰ ਕਰਦੇ ਹੋਏ ਉਸਨੇ ਦੱਸਿਆ ਕਿ ਲਗਾਤਾਰ ਚਾਰ ਜਾਂ ਪੰਜ ਦਿਨਾਂ ਤੱਕ ਉਸਦੀ ਕਾਰ ਦੇ ਦਰਵਾਜ਼ੇ ਦੇ ਹੈਂਡਲ ‘ਤੇ ਕੁੱਤੇ ਦਾ ਮਲ-ਮੂਤਰ ਲਗਾਇਆ ਗਿਆ ਸੀ, ਉਸ ਤੋਂ ਬਾਅਦ ਉਸਦੇ ਡਰਾਈਵਵੇਅ ਵਿੱਚ ਇੱਕ ਨਸਲੀ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਉਸਨੂੰ “ਘਰ ਜਾਓ, ਭਾਰਤੀ” ਕਿਹਾ ਗਿਆ ਸੀ। ਜਦੋਂ ਕਿ ਘਟਨਾ ਪੁਲਸ ਦੇ ਧਿਆਨ ਵਿੱਚ ਲਿਆਂਦੀ ਗਈ ਅਤੇ ਉਸਦੀ ਜਾਇਦਾਦ ‘ਤੇ ਵੀਡੀਓ ਕੈਮਰੇ ਲਗਾਏ ਗਏ ਪਰ ਇਤਰਾਜ਼ਯੋਗ ਪੱਤਰ ਆਉਂਦੇ ਰਹੇ। ਉਸਨੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਅਗਲਾ ਪੱਤਰ ਲਗਭਗ ਇੱਕ ਮਹੀਨੇ ਬਾਅਦ ਮਿਲਿਆ ਅਤੇ ਇਹ ਪਹਿਲੇ ਨਾਲੋਂ ਵੀ ਵੱਧ ਅਪਮਾਨਜਨਕ ਸੀ।

ਉਸ ਦੀ ਕਾਰ ਨੂੰ ਉਸ ਦੇ ਕੰਮ ਵਾਲੀ ਥਾਂ ਦੇ ਬਾਹਰ ਵੀ ਨਿਸ਼ਾਨਾ ਬਣਾਇਆ ਗਿਆ। ਤਸਮਾਨੀਆ ਪੁਲਸ ਕਮਾਂਡਰ ਜੇਸਨ ਐਲਮਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਘਟਨਾਵਾਂ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਤਸਮਾਨੀਆ ਦੀ ਬਹੁ-ਸੱਭਿਆਚਾਰਕ ਪਰਿਸ਼ਦ ਦੀ ਚੇਅਰ ਐਮਨ ਜਾਫਰੀ ਨੇ ਏਬੀਸੀ ਨੂੰ ਦੱਸਿਆ ਕਿ ਸਿੰਘ ਦੁਆਰਾ ਅਨੁਭਵ ਕੀਤੀਆਂ ਘਟਨਾਵਾਂ ਬਹੁਤ ਆਮ ਹਨ ਅਤੇ ਵੱਧ ਰਹੀਆਂ ਹਨ। 

ਪੁਲਸ ਵੱਲੋਂ ਜਾਂਚ ਸ਼ੁਰੂ ਕਰਨ ਤੋਂ ਬਾਅਦ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਜਾ ਕੇ ਲਿਖਿਆ ਕਿ “ਸਾਡੇ ਸੁੰਦਰ ਦੇਸ਼, ਆਸਟ੍ਰੇਲੀਆ ਵਿੱਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ”। ਉਸਨੇ ਆਪਣੇ ਸਮਰਥਕਾਂ ਅਤੇ ਗਾਹਕਾਂ ਦਾ ਵੀ ਧੰਨਵਾਦ ਕੀਤਾ ਜੋ “ਮੁਸ਼ਕਲ ਸਮੇਂ ਵਿੱਚ ਉਸਦੇ ਨਾਲ ਖੜ੍ਹੇ” ਸਨ। ਉਸਨੇ ਸੋਮਵਾਰ ਨੂੰ ਫੇਸਬੁੱਕ ‘ਤੇ ਲਿਖਿਆ, “ਮੈਂ ਬਹੁਤ ਸਾਰੇ ਤਰੀਕਿਆਂ ਨਾਲ ਮੈਨੂੰ ਮਿਲੇ ਸ਼ਾਨਦਾਰ ਸਮਰਥਨ ਲਈ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ।

Add a Comment

Your email address will not be published. Required fields are marked *