ਅਮਿਤਾਭ ਬੱਚਨ ਦੂਜੀ ਵਾਰ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਲੋਕਾਂ ਨੂੰ ਕੀਤੀ ਇਹ ਅਪੀਲ

ਮੁੰਬਈ-ਅਭਿਨੇਤਾ ਅਮਿਤਾਭ ਬੱਚਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ। ਬੱਚਨ (79) ਨੇ ਟਵਿੱਟਰ ‘ਤੇ ਇਸ ਦੇ ਬਾਰੇ ‘ਚ ਜਾਣਕਾਰੀ ਦਿਤੀ ਅਤੇ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਤੁਰੰਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

PunjabKesari

ਬੱਚਨ ਨੇ ਲਿਖਿਆ,”ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਿਆ ਹਾਂ…ਮੇਰੇ ਸੰਪਰਕ ‘ਚ ਆਏ ਲੋਕਾਂ ਨੂੰ ਤੁਰੰਤ ਜਾਂਚ ਕਰਵਾਉਣ ਦੀ ਅਪੀਲ ਕਰਦਾ ਹੈ। ਬੱਚਨ ਇਸ ਤੋਂ ਪਹਿਲਾਂ ਜੁਲਾਈ 2020 ‘ਚ ਵੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਸਨ। ਉਸ ਸਮੇਂ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਨਾਲ ਹੀ ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਆਰਾਧਿਆ ਬੱਚਨ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਸਨ।

ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਿਰੀ ਵਾਰ ਫਿਲਮ ‘ਰਨਵੇ 34’ ‘ਚ ਅਜੇ ਦੇਵਗਨ ਨਾਲ ਨਜ਼ਰ ਆਏ ਸਨ ਅਤੇ ਹੁਣ ਉਹ ਫਿਲਮ ‘ਬ੍ਰਾਹਮਾਸਤਰ’ ‘ਚ ਦਿਖਾਈ ਦੇਣਗੇ। ਇਹ ਇਕ ਮਲਟੀਸਟਾਰਰ ਫਿਲਮ ਹਨ ਜਿਸ ‘ਚ ਐਕਟਰ ਰਣਬੀਰ ਕਰੂਪ, ਆਲੀਆ ਭੱਟ, ਮੌਨੀ ਰਾਏ ਅਤੇ ਨਾਗਾਜੁਰਨ ਵੀ ਹਨ। 

Add a Comment

Your email address will not be published. Required fields are marked *