ਸੋਮਵਾਰ ਹੋਵੇਗੀ ਸਟੈਂਡਿੰਗ ਕਮੇਟੀ ਦੀ ਚੋਣ; ‘ਆਪ’ ਮਹਿਲਾ ਕੌਂਸਲਰਾਂ ਨੇ ਭਾਜਪਾਈਆਂ ‘ਤੇ ਲਾਏ ਗੰਭੀਰ ਦੋਸ਼

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਕੌਂਸਲਰਾਂ ਵਿਚਾਲੇ ਨਗਰ ਨਿਗਮ ਸਦਨ ਵਿਚ ਹੱਥੋਪਾਈ ਤੇ ਹੰਗਾਮੇ ਦੇ ਕੁੱਝ ਘੰਟਿਆਂ ਬਾਅਦ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਸ਼ੁੱਕਰਵਾਰ ਨੂੰ ਭਾਜਪਾ ਦੇ ਕੁੱਝ ਮੈਂਬਰਾਂ ‘ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਸਹਿਯੋਗੀ ਆਸ਼ੂ ਠਾਕੁਰ ‘ਤੇ ਵੀ ਇਕ ਹੋਰ ਭਾਜਪਾ ਕੌਂਸਲਰ ਨੇ ਹਮਲਾ ਕੀਤਾ। ਉੱਥੇ ਹੀ, ਆਪ ਵਿਧਾਇਕ ਆਤਿਸ਼ੀ ਨੇ ਦੋਸ਼ ਲਗਾਇਆ ਕਿ ਠਾਕੁਰ ਨੂੰ ਉਨ੍ਹਾਂ ਦੇ ਦੁਪੱਟੇ ਤੋਂ ਫੜ੍ਹ ਕੇ ਮੰਚ ਤੋਂ ਘੜੀਸਦੇ ਹੋਏ ਸਦਨ ਦੇ ਇਕ ਨਿਕਾਸ ਦੁਆਰ ਤਕ ਲੈ ਜਾਇਆ ਗਿਆ। 

ਆਤਿਸ਼ੀ ਨੇ ਕਿਹਾ, “ਅਸੀਂ ਕਮਲਾ ਮਾਰਕੀਟ ਥਾਣੇ ਜਾਵਾਂਗੇ ਅਤੇ ਮਹਾਪੌਰ ਸ਼ੈਲੀ ਓਬਰਾਏ ਤੇ ਸਾਡੀਆਂ ਹੋਰ ਮਹਿਲਾ ਕੌਂਸਲਰਾਂ ‘ਤੇ ਜਾਨਲੇਵਾ ਹਮਲੇ ਦਾ ਮਾਮਲਾ ਦਰਜ ਕਰਵਾਵਾਂਗੇ।” ਹਾਲਾਂਕਿ, ਆਪ ਦੇ ਦੋਸ਼ ਤੋਂ ਬਾਅਦ ਭਾਜਪਾ ਵੱਲੋਂ ਅਜੇ ਤਕ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ।

ਪ੍ਰੈੱਸ ਕਾਨਫਰੰਸ ਤੋਂ ਕੁੱਝ ਦੇਰ ਪਹਿਲਾਂ ਮੇਅਰ ਨੇ ਸਦਨ ਨੂੰ ਮੁਲਤਵੀ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਦਿੱਲੀ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ 6 ਮੈਂਬਰਾਂ ਦੀ ਚੋਣ 27 ਫ਼ਰਵਰੀ ਨੂੰ ਸਵੇਰੇ 11 ਵਜੇ ਨਵੇਂ ਸਿਰੇ ਤੋਂ ਹੋਵੇਗੀ। 

Add a Comment

Your email address will not be published. Required fields are marked *