Women T20 WC :ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 173 ਦੌੜਾਂ ਦਾ ਟੀਚਾ

ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਮਹਿਲਾ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਅੱਜ ਕੇਪਟਾਊਨ ਦੇ ਨਿਊਲੈਂਡਸ ‘ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ 173 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟ੍ਰੇਲੀਆ ਵਲੋਂ ਐਲਿਸਾ ਹਿਲੀ ਨੇ 25 ਦੌੜਾਂ, ਬੇਥ ਮੂਨੀ ਨੇ 54 ਤੇ ਐਸ਼ਲੇ ਗਾਰਡਨਰ ਨੇ 31 ਤੇ ਗ੍ਰੇਸ ਹੈਰਿਸ ਨੇ 7 ਦੌੜਾਂ ਬਣਾਈਆਂ। ਕਪਤਾਨ ਮੇਗ ਲੈਨਿੰਗ ਨੇ 49 ਤੇ ਐਲਿਸੇ ਪੈਰੀ ਨੇ 2 ਦੌੜਾਂ ਬਣਾਈਆਂ। ਭਾਰਤ ਵਲੋਂ ਦੀਪਤੀ ਸ਼ਰਮਾ ਨੇ 1, ਸ਼ਿਖਾ ਪਾਂਡੇ ਨੇ 2 ਤੇ ਰਾਧਾ ਯਾਦਵ ਨੇ 1 ਵਿਕਟ ਲਈਆਂ।

ਭਾਰਤ ਨੇ ਟੀ-20 ਵਿਸ਼ਵ ਕੱਪ ‘ਚ ਹੁਣ ਤੱਕ ਸਿਰਫ ਇਕ ਮੈਚ ਹਾਰਿਆ ਹੈ ਅਤੇ ਉਹ ਇੰਗਲੈਂਡ ਖਿਲਾਫ ਸੀ। ਜਦਕਿ ਆਸਟ੍ਰੇਲੀਆ ਅਜੇ ਵੀ ਅਜੇਤੂ ਹੈ। ਅਜਿਹੇ ‘ਚ ਭਾਰਤ ਨਾ ਸਿਰਫ ਆਸਟ੍ਰੇਲੀਆ ਦੀ ਅਜੇਤੂ ਮੁਹਿੰਮ ਨੂੰ ਤੋੜਨਾ ਚਾਹੇਗਾ ਸਗੋਂ ਫਾਈਨਲ ਲਈ ਆਪਣੀ ਟਿਕਟ ਵੀ ਪੱਕਾ ਕਰਨਾ ਚਾਹੇਗਾ।ਨਿਊਲੈਂਡਸ ਕ੍ਰਿਕਟ ਗਰਾਊਂਡ ਦੀ ਪਿੱਚ ਤੇਜ਼ ਗੇਂਦਬਾਜ਼ਾਂ ਦੀ ਮਦਦ ਲਈ ਜਾਣੀ ਜਾਂਦੀ ਹੈ। ਇਸ ਲਈ ਬਲਾਕਬਸਟਰ ਮੈਚ ਵਿੱਚ ਦੋਵਾਂ ਪਾਸਿਆਂ ਦੇ ਤੇਜ਼ ਗੇਂਦਬਾਜ਼ਾਂ ਦੀ ਅਹਿਮ ਭੂਮਿਕਾ ਹੋਵੇਗੀ। ਨਾਲ ਹੀ, ਬੱਲੇਬਾਜ਼ਾਂ ਨੂੰ ਇਸ ਵਿਕਟ ‘ਤੇ ਖੁਦ ਨੂੰ ਸਾਬਤ ਕਰਨਾ ਹੋਵੇਗਾ ਅਤੇ ਸ਼ੁਰੂਆਤੀ ਸਪੈਲ ਤੋਂ ਬਚਣਾ ਹੋਵੇਗਾ। ਇੱਕ ਵਾਰ ਬੱਲੇਬਾਜ਼ ਸੈੱਟ ਹੋ ਜਾਣ ਤੋਂ ਬਾਅਦ ਖੁੱਲ੍ਹ ਕੇ ਦੌੜਾਂ ਬਣਾ ਸਕਦੀਆਂ ਹਨ।

ਮੌਸਮ ਦੀ ਰਿਪੋਰਟ ਮੁਤਾਬਕ ਕੇਪਟਾਊਨ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਕ੍ਰਿਕਟ ਲਈ ਹਾਲਾਤ ਅਨੁਕੂਲ ਹਨ ਅਤੇ ਸਾਨੂੰ ਪੂਰੀ ਖੇਡ ਦੇਖਣ ਨੂੰ ਮਿਲਣੀ ਚਾਹੀਦੀ ਹੈ।

Add a Comment

Your email address will not be published. Required fields are marked *