ਸ਼ੁਭਮਨ ਗਿੱਲ ਅਫਗਾਨਿਸਤਾਨ ਖਿਲਾਫ ਖੇਡਣਗੇ ਜਾਂ ਨਹੀਂ

ਨਵੀਂ ਦਿੱਲੀ— ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵੀ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਅਫਗਾਨਿਸਤਾਨ ਖਿਲਾਫ ਭਾਰਤ ਦੇ ਅਗਲੇ ਵਿਸ਼ਵ ਕੱਪ ਮੈਚ ਤੋਂ ਬਾਹਰ ਹੋ ਗਿਆ ਹੈ। ਉਹ ਚੇਨਈ ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਹੈ। ਭਾਰਤੀ ਟੀਮ ਸੋਮਵਾਰ ਨੂੰ ਚੇਨਈ ਤੋਂ ਦਿੱਲੀ ਪਹੁੰਚੀ ਪਰ ਬੀਮਾਰੀ ਕਾਰਨ ਆਸਟਰੇਲੀਆ ਖਿਲਾਫ ਭਾਰਤ ਦੇ ਪਹਿਲੇ ਮੈਚ ਤੋਂ ਬਾਹਰ ਰਹੇ ਗਿੱਲ ਟੀਮ ਨਾਲ ਨਹੀਂ ਆਏ। ਆਸਟਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕਿਹਾ ਸੀ ਕਿ ਗਿੱਲ ਦੀ ਸਿਹਤ ਖਰਾਬ ਹੈ ਪਰ ਉਸ ਦੀ ਬੀਮਾਰੀ ਬਾਰੇ ਨਹੀਂ ਦੱਸਿਆ ਸੀ।

BCCI ਨੇ ਨਵੇਂ ਅਪਡੇਟ ‘ਚ ਕਿਹਾ, ‘ਟੀਮ ਇੰਡੀਆ ਦੇ ਬੱਲੇਬਾਜ਼ ਸ਼ੁਭਮਨ ਗਿੱਲ 9 ਅਕਤੂਬਰ 2023 ਨੂੰ ਟੀਮ ਨਾਲ ਦਿੱਲੀ ਨਹੀਂ ਆਉਣਗੇ।’ ਬੋਰਡ ਨੇ ਕਿਹਾ, ‘ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ‘ਚ ਆਸਟ੍ਰੇਲੀਆ ਦੇ ਖਿਲਾਫ ਚੇਨਈ ‘ਚ ਟੀਮ ਦੇ ਪਹਿਲੇ ਮੈਚ ‘ਚੋਂ ਬਾਹਰ ਰਹਿਣ ਵਾਲਾ ਇਹ ਸਲਾਮੀ ਬੱਲੇਬਾਜ਼ (ਗਿੱਲ) ਦਿੱਲੀ ਵਿੱਚ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਟੀਮ ਦੇ ਅਗਲੇ ਮੈਚ ‘ਚ ਵੀ ਨਹੀਂ ਖੇਡ ਸਕੇਗਾ। ।’ ਬੀ. ਸੀ. ਸੀ. ਆਈ. ਨੇ ਕਿਹਾ, ‘ਉਹ ਚੇਨਈ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਰਹੇਗਾ।’

ਆਸਟ੍ਰੇਲੀਆ ਖਿਲਾਫ ਮੈਚ ‘ਚ ਗਿੱਲ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ। ਭਾਰਤ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ। ਈਸ਼ਾਨ, ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਖਾਤਾ ਖੋਲ੍ਹਣ ਵਿੱਚ ਅਸਫਲ ਰਹੇ ਜਿਸ ਤੋਂ ਬਾਅਦ ਲੋਕੇਸ਼ ਰਾਹੁਲ ਅਤੇ ਵਿਰਾਟ ਕੋਹਲੀ ਨੇ 165 ਦੌੜਾਂ ਜੋੜ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। 24 ਸਾਲਾ ਗਿੱਲ ਪਿਛਲੇ 12 ਮਹੀਨਿਆਂ ਤੋਂ ਸ਼ਾਨਦਾਰ ਫਾਰਮ ‘ਚ ਚੱਲ ਰਿਹਾ ਹੈ ਅਤੇ ਇਸ ਸਾਲ ਵਨਡੇ ‘ਚ ਪੰਜ ਸੈਂਕੜੇ ਲਗਾ ਚੁੱਕਾ ਹੈ।

Add a Comment

Your email address will not be published. Required fields are marked *