ਮਨੀ ਲਾਂਡਰਿੰਗ ਮਾਮਲੇ ‘ਚ ਨਗਰ ਵਿਕਾਸ ਇੰਜੀਨੀਅਰ ਨੂੰ ਕੀਤਾ ਗ੍ਰਿਫ਼ਤਾਰ

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਇੰਜੀਨੀਅਰ ਵੀ.ਕੇ. ਰਾਮ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਿਚਾਲੇ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੰਜੀਨੀਅਰ ਵੀ.ਕੇ. ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇੰਜੀਨੀਅਰ ਵਰਿੰਦਰ ਰਾਮ ਦੇ ਰਾਂਚੀ, ਜਮਸ਼ੇਦਪੁਰ ਸਮੇਤ 24 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਈ.ਡੀ. ਨੂੰ ਉਸ ਦੇ ਘਰੋਂ ਡੇਢ ਕਰੋੜ ਤੋਂ ਵੱਧ ਦੇ ਗਹਿਣੇ ਮਿਲੇ ਹਨ। ਇਸ ਤੋਂ ਇਲਾਵਾ ਮਿਲ ਰਹੀ ਸੂਚਨਾ ਮੁਤਾਬਕ ਈ.ਡੀ. ਨੇ ਇੰਜੀਨੀਅਰ ਵਰਿੰਦਰ ਰਾਮ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਕ ਹੋਰ ਵਿਅਕਤੀ ਨੂੰ ਵੀ ਈ.ਡੀ. ਨੇ ਹਿਰਾਸਤ ਵਿਚ ਲਿਆ ਹੈ। ਹਿਰਾਸਤ ਵਿਚ ਲਿਆ ਗਿਆ ਦੂਸਰਾ ਵਿਅਕਤੀ ਆਲੋਕ ਰੰਜਨ ਹੈ। ਈ.ਡੀ. ਸੂਤਰਾਂ ਦੀ ਮੰਨੀਏ ਤਾਂ ਬਰਾਮਦ ਗਹਿਣੇ ਤੋਂ ਇਲਾਵਾ 20 ਤੋਂ ਵੱਧ ਦੀ ਜਾਇਦਾਦ ਦੇ ਕਾਗਜ਼ਾ ਵੀ ਬਰਾਮਦ ਕੀਤੇ ਗਏ ਹਨ।

Add a Comment

Your email address will not be published. Required fields are marked *