ਭਾਰਤ ਵਾਂਗ ਹੁਣ ਲੰਡਨ ਦੇ ਸਕੂਲਾਂ ‘ਚ ਵੀ ਸ਼ੁਰੂ ਹੋਣ ਜਾ ਰਹੀ ਮਿਡ-ਡੇ ਮੀਲ ਸਕੀਮ

 ਭਾਰਤ ਦੇ ਸਕੂਲਾਂ ਵਾਂਗ ਹੁਣ ਬ੍ਰਿਟੇਨ ਦੀ ਰਾਜਧਾਨੀ ਲੰਡਨ ‘ਚ ਵੀ ਮਿਡ-ਡੇ ਮੀਲ ਸਕੀਮ ਸ਼ੁਰੂ ਕੀਤੀ ਜਾਵੇਗੀ। ਆਰਥਿਕ ਮੰਦੀ ਨਾਲ ਜੂਝ ਰਿਹਾ ਬ੍ਰਿਟੇਨ ਮਿਡ-ਡੇ-ਮੀਲ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸਕੀਮ ਇਸ ਸਾਲ ਸਤੰਬਰ ਮਹੀਨੇ ਤੋਂ ਲੰਡਨ ‘ਚ ਸ਼ੁਰੂ ਕੀਤੀ ਜਾਵੇਗੀ। ਬ੍ਰਿਟੇਨ ‘ਚ ਇਸ ਨੂੰ Free School Meals ਦਾ ਨਾਂ ਦਿੱਤਾ ਗਿਆ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਿਡ-ਡੇ ਮੀਲ ਸਕੀਮ ਤਹਿਤ ਉੱਥੋਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ 2 ਲੱਖ 70 ਹਜ਼ਾਰ ਗਰੀਬ ਬੱਚਿਆਂ ਨੂੰ ਲਾਭ ਮਿਲੇਗਾ। ਇਸ ਤਹਿਤ ਲੰਡਨ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਮੁਫ਼ਤ ਖਾਣਾ ਦਿੱਤਾ ਜਾਵੇਗਾ। ਸ਼ੁਰੂਆਤ ‘ਚ ਇਸ ਨੂੰ ਇਕ ਸਾਲ ਲਈ ਲਾਗੂ ਕੀਤਾ ਜਾ ਰਿਹਾ ਹੈ, ਬਾਅਦ ਵਿੱਚ ਸਫਲਤਾ ਮਿਲਣ ‘ਤੇ ਇਸ ਦਾ ਵਿਸਤਾਰ ਕੀਤਾ ਜਾ ਸਕਦਾ ਹੈ।

ਇਹ ਪ੍ਰੋਜੈਕਟ ਇਸ ਸਾਲ ਸਤੰਬਰ ਵਿੱਚ ਸ਼ੁਰੂ ਕੀਤਾ ਜਾਵੇਗਾ। ਸ਼ੁਰੂਆਤੀ ਤੌਰ ‘ਤੇ ਇਹ ਯੋਜਨਾ ਇਕ ਸਾਲ ਲਈ ਪ੍ਰਯੋਗ ਦੇ ਤੌਰ ‘ਤੇ ਚਲਾਈ ਜਾਵੇਗੀ ਅਤੇ ਇਸ ‘ਤੇ 130 ਮਿਲੀਅਨ ਪੌਂਡ ਦੀ ਲਾਗਤ ਆਵੇਗੀ। ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਬ੍ਰਿਟੇਨ ਦੇ ਲੋਕ ਇਸ ਨੂੰ ਇਕ ਸਵਾਗਤਯੋਗ ਕਦਮ ਦੱਸ ਰਹੇ ਹਨ।

ਯੂਕ੍ਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਪੂਰਾ ਯੂਰਪ ਮੰਦੀ ਦੀ ਲਪੇਟ ‘ਚ ਹੈ। ਆਰਥਿਕ ਮੰਦੀ ਨੇ ਬਰਤਾਨੀਆ ਦੇ ਆਮ ਲੋਕਾਂ ਨੂੰ ਵੀ ਮਾਰਿਆ ਹੈ, ਜਿਸ ਕਾਰਨ ਲੋਕਾਂ ਵਿੱਚ ਇਸ ਸਕੀਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਲੰਡਨ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਮਿਡ-ਡੇ ਮੀਲ ਸਕੀਮ ਤੋਂ ਉਨ੍ਹਾਂ ਦੇ ਘਰੇਲੂ ਬਜਟ ਨੂੰ ਜ਼ਰੂਰ ਕੁਝ ਰਾਹਤ ਮਿਲੇਗੀ। ਦੂਜੇ ਪਾਸੇ ਉਥੋਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਤਾਂ ਚੰਗੀ ਗੱਲ ਹੈ, ਇਹ ਸਾਡੇ ਬੱਚਿਆਂ ਲਈ ਹੈ, ਜਿਨ੍ਹਾਂ ਬਾਰੇ ਅਸੀਂ ਚਿੰਤਤ ਹਾਂ। ਸਰਕਾਰ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਪੈਸਾ ਖਰਚਣ ਜਾ ਰਹੀ ਹੈ, ਇਸ ਲਈ ਸਾਨੂੰ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ।

Add a Comment

Your email address will not be published. Required fields are marked *