ਲੋੜਵੰਦਾਂ ਨੂੰ ਉਧਾਰ ਫ਼ਰਨੀਚਰ ਦਿੰਦੈ ਕੈਲਗਰੀ ਦਾ ਕਰਮਪਾਲ ਸਿੱਧੂ

ਅਜੋਕੇ ਦੌਰ ਵਿਚ ਜਦੋਂ ਲੋਕ ਕੁਝ ਖਰੀਦਣ ਲਈ ਬਾਜ਼ਾਰ ਵਿਚ ਜਾਂਦੇ ਹਨ ਤਾਂ ਦੁਕਾਨ ਜਾਂ ਸ਼ੋਅ ਰੂਮ ਦੇ ਬਾਹਰ ਇਕ ਚਿੱਟ ਲੱਗੀ ਹੁੰਦੀ ਹੈ ਜਿਸ ‘ਤੇ ਲਿਖਿਆ ਹੁੰਦਾ ਹੈ ਉਧਾਰ ਬੰਦ ਹੈ। ਵਿਦੇਸ਼ਾਂ ਵਿਚ ਤਾਂ ਕੋਈ ਇਕ ਡਾਲਰ ਵੀ ਨਹੀਂ ਛੱਡਦਾ ਤਾਂ ਉਧਾਰ ਦੇਣ ਦੀ ਗੱਲ ਦੂਰ ਹੈ। ਪਰ ਕੈਨੇਡਾ ਦੇ ਕੈਲਗਰੀ ਵਿਚ ਪੰਜਾਬੀ ਮੂਲ ਦਾ ਇਕ ਸ਼ਖ਼ਸ ਹੈ ਜੋ ਨਾ ਸਿਰਫ ਸਾਮਾਨ ਉਧਾਰ ਦਿੰਦਾ ਹੈ, ਸਗੋਂ ਲੋੜਵੰਦ ਨੂੰ ਕਹਿੰਦਾ ਹੈ ਉਧਾਰ ਲੈ ਜਾ ਪਰ ਈਮਾਨਦਾਰੀ ਨਾਲ ਮੋੜ ਜਾਵੀਂ। ਪਿਛਲੇ ਦਿਨੀਂ ਕੈਨੇਡਾ ਦੌਰੇ ‘ਤੇ ਗਏ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ‘ਬੈਸਟ ਬਾਏ ਫਰਨੀਚਰ ਐਂਡ ਮੈਟਰਸ’ ਦੇ ਮਾਲਕ ਕਰਮਪਾਲ ਸਿੱਧੂ ਨਾਲ ਖ਼ਾਸ ਗੱਲ ਬਾਤ ਕੀਤੀ। 

ਗੱਲਬਾਤ ਦੌਰਾਨ ਕਰਮਪਾਲ ਸਿੱਧੂ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਪੈਸੇ ਦੇਣ ਵਾਪਸ ਜ਼ਰੂਰ ਆਉਂਦੇ ਹਨ। ਜ਼ਿਆਦਾਤਰ ਪ੍ਰਵਾਸੀ ਅਤੇ ਵਿਦਿਆਰਥੀ ਫ਼ਰਨੀਚਰ ਉਧਾਰ ਲਿਜਾਂਦੇ ਹਨ। ਉਹਨਾਂ ਕੋਲ ਹਰ ਕਮਿਊਨਿਟੀ ਦੇ ਲੋਕ ਫ਼ਰਨੀਚਰ ਖਰੀਦਣ ਆਉਂਦੇ ਹਨ। ਆਪਣੇ ਪਿਛੋਕੜ ਬਾਰੇ ਦੱਸਦਿਆਂ ਕਰਮਪਾਲ ਸਿੱਧੂ ਨੇ ਕਿਹਾ ਕਿ ਉਹ 1997 ਜੁਲਾਈ ਵਿਚ ਪੰਜਾਬ ਤੋਂ ਆਇਆ ਸੀ। ਪੰਜਾਬ ਤੋਂ ਉਸ ਦਾ ਪਿਛੋਕੜ ਮੋਗਾ ਤੋਂ ਹੈ। ਪਹਿਲਾਂ ਉਹ ਟਰੱਕਾਂ ਦਾ ਕੰਮ ਕਰਦਾ ਸੀ ਅਤੇ ਫਿਰ ਫ਼ਰਨੀਚਰ ਦਾ ਸ਼ੋਅਰੂਮ ਖੋਲ੍ਹ ਲਿਆ। ਉਸ ਦਾ ਪਰਿਵਾਰ ਛੋਟਾ ਹੈ। 

ਆਪਣੇ ਕਾਰੋਬਾਰ ਬਾਰੇ ਕਰਮਪਾਲ ਸਿੱਧੂ ਨੇ ਦੱਸਿਆ ਕਿ ਉਸ ਦੇ ਸ਼ੋਅਰੂਮ ਵਿਚ ਰੱਖਿਆ ਗਿਆ ਫ਼ਰਨੀਚਰ ਤੇ ਸੋਫੇ ਦੇਸ਼ ਤੇ ਵਿਦੇਸ਼ ਵਿਚ ਤਿਆਰ ਕੀਤੇ ਜਾਂਦੇ ਹਨ। ਇੱਥੇ ਘਰਾਂ ਦੇ ਹਿਸਾਬ ਨਾਲ ਫ਼ਰਨੀਚਰ ਦੀ ਮੰਗ ਹੈ। ਉਹ ਫਰਨੀਚਰ ਕਿਸਤਾਂ ‘ਤੇ ਵੀ ਦਿੰਦੇ ਹਨ। ਉਹ ਆਨਲਾਈਨ ਘੱਟ ਸੇਲ ਕਰਦੇ ਹਨ। ਜ਼ਿਆਦਾਤਰ ਫ਼ਰਨੀਚਰ ਕੈਲਗਰੀ ਅਤੇ ਐਡਮਿੰਟਨ ਤੱਕ ਸਪਲਾਈ ਕਰਦੇ ਹਨ। ਕਰਮਪਾਲ ਸਿੱਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਹ ਸਮਾਜ ਸੇਵਾ ਦੇ ਕੰਮਾਂ ਵਿਚ ਯੋਗਦਾਨ ਪਾਉਂਦੇ ਹਨ ਅਤੇ ਉਹਨਾਂ ਦਾ ਕਲਾਕਾਰ ਭਾਈਚਾਰੇ ਨਾਲ ਪਿਆਰ ਹੈ।

Add a Comment

Your email address will not be published. Required fields are marked *