ਕੈਨੇਡਾ ’ਚ ਪੰਜਾਬੀ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ

ਅਲਬਰਟਾ : ਕੈਨੇਡੀਅਨ ਪ੍ਰੋਵਿਨਸ ਐਲਬਰਟਾ ਦੇ ਸ਼ਹਿਰ ਕੈਲਗਰੀ ਨੇੜੇ ਚੈਸਟਰਮੇਅਰ ਵਿਖੇ ਸ਼ੁੱਕਰਵਾਰ ਸਵੇਰੇ 3 ਵਜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਹਰਮੀਤ ਸਿੰਘ (29) ਦੀ ਮੌਤ ਹੋ ਗਈ। ਇਸ ਹਾਦਸੇ ‘ਚ 3 ਜਣੇ ਜ਼ਖਮੀ ਵੀ ਹੋਏ ਹਨ। ਨੌਜਵਾਨ ਹਰਮੀਤ ਸਿੰਘ ਆਪਣੇ ਟਰੱਕ ਦੇ ਖਰਾਬ ਹੋਣ ਕਾਰਨ ਸੜਕ ਕਿਨਾਰੇ ਰਿਪੇਅਰ ਦੀ ਉਡੀਕ ਕਰ ਰਿਹਾ ਸੀ ਕਿ ਕਿਸੇ ਹੋਰ ਟਰੱਕ ਨੇ ਇਨ੍ਹਾਂ ਦੇ ਟਰੱਕ ਨਾਲ ਟੱਕਰ ਮਾਰ ਦਿੱਤੀ। ਹਰਮੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਟਰੱਕ ਦਾ ਲਾਇਸੈਂਸ ਲਿਆ ਸੀ ਤੇ ਉਹ ਟੀਮ ‘ਚ ਟਰੱਕ ਚਲਾਉਂਦਾ ਸੀ। ਇਸ ਹਾਦਸੇ ‘ਚ ਤਿੰਨ ਟਰੱਕ ਅਤੇ ਇਕ ਕਾਰ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ।

Add a Comment

Your email address will not be published. Required fields are marked *