ਸੁਨੰਦਾ ਸ਼ਰਮਾ ਨੇ ਬੀਮਾਰ ਪਿਤਾ ਲਈ ਪਾਈ ਭਾਵੁਕ ਪੋਸਟ

ਜਲੰਧਰ : ਕੁਝ ਦਿਨ ਪਹਿਲਾ ਖ਼ਬਰਾਂ ਆਈਆਂ ਸਨ ਕਿ ਗਾਇਕਾ ਸੁਨੰਦਾ ਸ਼ਰਮਾ ਦੇ ਪਿਤਾ ਦੀ ਸਿਹਤ ਠੀਕ ਨਹੀਂ ਹੈ। ਇਸ ਬਾਰੇ ਸੁਨੰਦਾ ਨੇ ਵੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਉਸ ਨੇ ਆਪਣੇ ਬੀਮਾਰ ਪਿਤਾ ਦੀ ਸਿਹਤ ਬਾਰੇ ਦੱਸਿਆ ਸੀ। ਹਾਲ ਹੀ ‘ਚ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜੋ ਕਿ ਉਸ ਦੇ ਪਿਤਾ ਨਾਲ ਜੁੜੀ ਹੋਈ ਹੈ। ਇਸ ਪੋਸਟ ‘ਚ ਸੁਨੰਦਾ ਸ਼ਰਮਾ ਨੇ ਪੋਸਟ ਲਿਖਿਆ ਹੈ, ”ਕੁੱਝ ਕਹਿਣ ਦੀ ਹਾਲਤ ‘ਚ ਨਹੀਂ ਹਾਂ, ਬੱਸ ਸ਼ੁਕਰੀਆ ਅਦਾ ਕਰਦੀ ਹਾਂ ਹਰ ਉਸ ਇਨਸਾਨ ਦਾ, ਜਿਸ ਨੇ ਇਹੋ ਜਿਹੇ ਸਮੇਂ ‘ਚ ਮੈਨੂੰ ਹਿੰਮਤ ਦਿੱਤੀ। ਬੜਾ ਵੱਡਾ ਦਿਲ ਕਰਕੇ ਕੰਮ ਕਰਨੇ ਪੈਂਦੇ ਨੇ। ਸਟੇਜ ‘ਤੇ ਹੁੰਦੀ ਦਾ ਕਈ ਵਾਰ ਮਨ ਡੋਲਦਾ ਐ ਪਰ ਫਿਰ ਅਚਾਨਕ ਆਪੇ ਹਿੰਮਤ ਆ ਜਾਂਦੀ ਹੈ ਪਰ ਮੈਂ ਇੱਕੋ ਚੀਜ਼ ਸਿੱਖੀ ਹੈ ਕਿ ਹਰ ਹਾਲਾਤ ‘ਚ ਪੌਜ਼ਟਿਵ ਰਹਿਣਾ ਹੈ। ਹੱਸਦੇ ਰਹਿਣਾ ਹੈ। ਮੈਂ ਸਾਰਾ ਟਾਈਮ ਮਜ਼ਾਕ ਕਰਦੀ ਰਹਿੰਦੀ ਹਾਂ। ਖੁਦ ਵੀ ਖੁਸ਼ ਰਹਿੰਦੀ ਹਾਂ ਤੇ ਕੋਸ਼ਿਸ਼ ਕਰਦੀ ਹਾਂ ਕਿ ਮੇਰੇ ਨਾਲ ਜਿਹੜੇ ਲੋਕ ਨੇ ਉਹ ਵੀ ਖੁਸ਼ ਰਹਿਣ। ਆਖਰਕਾਰ ਸਾਨੂੰ ਜਿਉਣ ਲਈ ਸਿਰਫ਼ ਇੱਕੋ ਜ਼ਿੰਦਗੀ ਮਿਲੀ ਆ, ਇਸ ਦਾ ਭਰਪੂਰ ਅਨੰਦ ਮਾਣੋ।”

ਦੱਸ ਦਈਏ ਕਿ ਪਿਤਾ ਦੇ ਬੀਮਾਰ ਰਹਿਣ ਤੋਂ ਬਾਅਦ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਘੱਟ ਸਰਗਰਮ ਹੁੰਦੀ ਹੈ ਪਰ ਉਹ ਫੈਨਜ਼ ਨੂੰ ਆਪਣੇ ਨਾਲ ਜੁੜੀ ਅਪਡੇਟਸ ਦਿੰਦੀ ਰਹਿੰਦੀ ਹੈ। ਪਿਤਾ ਨੂੰ ਲੈ ਕੇ ਪਿੱਛੇ ਜਿਹੇ ਸੁਨੰਦਾ ਸ਼ਰਮਾ ਨੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ‘ਚ ਉਸ ਦੇ ਪਿਤਾ ਦੇ ਹੱਥ ‘ਤੇ ਡਰਿੱਪ ਲੱਗੀ ਹੋਈ ਨਜ਼ਰ ਆ ਰਹੀ ਸੀ। ਸੁਨੰਦਾ ਨੇ ਤਸਵੀਰ ਸ਼ੇਅਰ ਕਰਦਿਆਂ ਇਕ ਭਾਵੁਕ ਸੰਦੇਸ਼ ਵੀ ਲਿਖਿਆ। ਉਨ੍ਹਾਂ ਲਿਖਿਆ ਸੀ, ”ਜ਼ਿੰਦਗੀ ਦੀ ਕਿਤਾਬ ‘ਚ ਸਭ ਤੋਂ ਸੋਹਣਾ ਪੰਨਾ ਬਾਪ ਦਾ ਪਿਆਰ ਹੈ।” ਸੁਨੰਦਾ ਸ਼ਰਮਾ ਦੀ ਪੋਸਟ ਤੋਂ ਇਹ ਤਾਂ ਸਾਫ਼ ਸੀ ਕਿ ਉਹ ਆਪਣੇ ਪਿਤਾ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹੈ। ਸੁਨੰਦਾ ਸ਼ਰਮਾ ਦਾ ਆਪਣੇ ਮਾਪਿਆਂ ਨਾਲ ਕਾਫ਼ੀ ਪਿਆਰ ਹੈ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।  

ਦੱਸਣਯੋਗ ਹੈ ਕਿ ਸ਼ਾਇਦ ਸੁਨੰਦਾ ਸ਼ਰਮਾ ਦੇ ਪਿਤਾ ਦੀ ਸਿਹਤ ‘ਚ ਹਾਲੇ ਤੱਕ ਕੋਈ ਸੁਧਾਰ ਨਹੀਂ ਹੋਇਆ ਹੈ। ਇਸੇ ਲਈ ਉਹ ਸੋਸ਼ਲ ਮੀਡੀਆ ‘ਤੇ ਅਕਸਰ ਉਦਾਸ ਪੋਸਟਾਂ ਪਾਉਂਦੀ ਰਹਿੰਦੀ ਹੈ ਪਰ ਇਸ ਦੇ ਨਾਲ ਹੀ ਸੁਨੰਦਾ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਵੀ ਚੰਗੀ ਤਰ੍ਹਾਂ ਹੈਂਡਲ ਕਰ ਰਹੀ ਹੈ। ਇਨ੍ਹਾਂ ਦਿਨਾਂ ‘ਚ ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਸਟੇਜ ਸ਼ੋਅਜ਼ ਦੇ ਵੀਡੀਓ ਸ਼ੇਅਰ ਕਰ ਰਹੀ ਹੈ। ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ ‘ਚੋਂ ਇੱਕ ਹੈ। ਉਸ ਨੇ ਬਹੁਤ ਹੀ ਥੋੜ੍ਹੇ ਸਮੇਂ ‘ਚ ਇੰਡਸਟਰੀ ‘ਚ ਤੇ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਉਸ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ।

Add a Comment

Your email address will not be published. Required fields are marked *