ਭਾਰਤ-ਪਾਕਿ ਮੈਚ ਦੌਰਾਨ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਗੁਆਚਿਆ ਸੋਨੇ ਦਾ ਆਈਫੋਨ

ਉਰਵਸ਼ੀ ਰੌਤੇਲਾ ਮਨੋਰੰਜਨ ਜਗਤ ਦੀਆਂ ਖ਼ਾਸ ਸ਼ਖ਼ਸੀਅਤਾਂ ’ਚੋਂ ਇਕ ਹੈ। ਭਾਵੇਂ ਉਰਵਸ਼ੀ ਰੌਤੇਲਾ ਫ਼ਿਲਮਾਂ ’ਚ ਘੱਟ ਨਜ਼ਰ ਆਉਂਦੀ ਹੈ ਪਰ ਵੱਡੇ-ਵੱਡੇ ਸਮਾਗਮਾਂ ਦੀ ਉਹ ਅਕਸਰ ਸ਼ਾਨ ਬਣਦੀ ਹੈ। ਉਰਵਸ਼ੀ ਨੇ ਪਿਛਲੇ ਮਹੀਨੇ ਪੈਰਿਸ ਵਿਖੇ ਆਈਫਿਲ ਟਾਵਰ ਦੇ ਸਾਹਮਣੇ ਕ੍ਰਿਕਟ ਵਰਲਡ ਕੱਪ 2023 ਦੀ ਟਰਾਫੀ ਦੀ ਘੁੰਢ ਚੁਕਾਈ ਕੀਤੀ ਸੀ। ਬੀਤੇ ਦਿਨੀਂ ਭਾਰਤ-ਪਾਕਿਸਤਾਨ ਮੈਚ ਦੌਰਾਨ ਵੀ ਉਰਵਸ਼ੀ ਨੂੰ ਸਟੇਡੀਅਮ ’ਚ ਦੇਖਿਆ ਗਿਆ।

ਹਾਲਾਂਕਿ ਇਸ ਦੌਰਾਨ ਉਰਵਸ਼ੀ ਦਾ ਵੱਡਾ ਨੁਕਸਾਨ ਹੋ ਗਿਆ। ਦਰਅਸਲ ਉਰਵਸ਼ੀ ਦਾ ਆਈਫੋਨ ਬੀਤੇ ਦਿਨੀਂ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿਖੇ ਭਾਰਤ-ਪਾਕਿਸਤਾਨ ਮੈਚ ਦੌਰਾਨ ਗੁਆਚ ਗਿਆ ਹੈ।

ਦੱਸ ਦੇਈਏ ਕਿ ਇਹ ਕੋਈ ਮਾਮੂਲੀ ਆਈਫੋਨ ਨਹੀਂ ਹੈ, ਸਗੋਂ ਉਰਵਸ਼ੀ ਦਾ ਇਹ ਕਸਟਮਾਈਜ਼ਡ ਆਈਫੋਨ ਹੈ, ਜੋ 24 ਕੈਰੇਟ ਸੋਨੇ ਨਾਲ ਬਣਿਆ ਹੈ। ਇਸ ਸਬੰਧੀ ਉਰਵਸ਼ੀ ਰੌਤੇਲਾ ਨੇ ਟਵਿਟਰ ਤੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਉਰਵਸ਼ੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਇਹ ਮਿਲਦਾ ਹੈ ਤਾਂ ਉਸ ਨਾਲ ਤੁਰੰਤ ਸੰਪਰਕ ਕੀਤਾ ਜਾਵੇ।

Add a Comment

Your email address will not be published. Required fields are marked *