ਰਣਜੀਤ ਬਾਵਾ ਤੇ ਨੀਰੂ ਬਾਜਵਾ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ

ਜਲੰਧਰ – ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅਦਾਕਾਰਾ ਨੀਰੂ ਬਾਜਵਾ ਨਾਲ ਪਿਛਲੇ ਕੁਝ ਦਿਨ ਪਹਿਲਾ ਹੀ ਆਪਣੇ ਆਉਣ ਵਾਲੇ ਪ੍ਰਾਜੈਕਟ ਦੀ ਅਨਾਊਂਸਮੈਂਟ ਕੀਤੀ ਸੀ। ਜੀ ਹਾਂ, ਕੁਝ ਦਿਨ ਪਹਿਲਾ ਰਣਜੀਤ ਬਾਵਾ ਤੇ ਨੀਰੂ ਬਾਜਵਾ ਨੇ ਗੀਤ ‘ਪੰਜਾਬ ਵਰਗੀ’ ਦੀ ਅਨਾਊਂਸਮੈਂਟ ਕਰਦਿਆਂ ਗੀਤ ਦਾ ਪੋਸਟਰ ਸਾਂਝਾ ਕੀਤਾ ਸੀ। ਇਸ ਪੋਸਟ ਨੂੰ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝਾ ਕੀਤਾ ਸੀ।

ਹਾਲ ਹੀ ‘ਚ ਰਣਜੀਤ ਬਾਵਾ ਦੇ ਗੀਤ ‘ਪੰਜਾਬ ਵਰਗੀ’ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ‘ਚ ਨੀਰੂ ਬਾਜਵਾ ਪੰਜਾਬੀ ਲੁੱਕ ‘ਚ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਦਾ ਇਹ ਪੰਜਾਬੀ ਅੰਦਾਜ਼ ਸਾਰਿਆਂ ਨੂੰ ਗੀਤ ਪ੍ਰਤੀ ਉਤਸੁਕ ਕਰ ਰਿਹਾ ਹੈ। ਇਸ ਦੇ ਨਾਲ ਹੀ ਕਿਤੇ-ਕਿਤੇ ਰਣਜੀਤ ਬਾਵਾ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ।

ਦੱਸ ਦੇਈਏ ਕਿ ਰਣਜੀਤ ਬਾਵਾ ਨੇ ਬੀਤੇ ਦਿਨੀਂ ਗੀਤ ਦਾ ਪੋਸਟ ਸ਼ੇਅਰ ਕਰ ਲਿਖਿਆ, ‘ਪੰਜਾਬ ਵਰਗੀ – ਚਰਨ ਲਿਖਾਰੀ ਵੀਰੇ ਨੇ ਜਦੋਂ ਇਹ ਗੀਤ ਭੇਜਿਆ ਮੈਂ ਇਸ ਗੀਤ ਨੂੰ ਇੰਨੀ ਵਾਰ ਸੁਣਿਆ ਕਿ ਕਿਵੇ ਇੱਕ ਪੰਜਾਬ ਦੀ ਕੁੜੀ ਦੀ ਤਾਰੀਫ਼ ਇੰਨੇ ਸੋਹਣੇ ਤਰੀਕੇ ਨਾਲ ਕੀਤੀ ਜਾ ਸਕਦੀ। ਮੈਨੂੰ ਨਹੀ ਲੱਗਦਾ ਅੱਜ ਤੱਕ ਇਸ ਤੋਂ ਸੋਹਣੀ ਤਾਰੀਫ਼ ਇੱਕ ਖਿਆਲ ਦੇ ਰੂਪ ‘ਚ ਗੀਤ ਬਣਾ ਕੇ ਕੀਤੀ ਗਈ ਹੋਵੇ 🙏🏻ਇੱਕ ਕੁੜੀ ਦੇ ਦਿਲ ਦੀ ਗੱਲ , ਉਸ ਦੀ ਨਿਮਰਤਾ , ਉਦਾਸੀ , ਹਾਸਾ , ਹੁਸਨ, ਅਕਲ , ਦਲੇਰੀ , ਇੱਜਤ , ਲਿਆਕਤ, ਹੋਰ ਵੀ ਕਿੰਨਾ ਈ ਕੁਝ। 

Add a Comment

Your email address will not be published. Required fields are marked *