ਸਪਰਮ ਡੋਨੇਸ਼ਨ ਘਪਲਾ; ਇਕ-ਦੋ ਨਹੀਂ, ਆਸਟ੍ਰੇਲੀਆ ’ਚ 60 ਬੱਚੇ ‘ਹਮਸ਼ਕਲ’

ਸਿਡਨੀ : ਸਪਰਮ ਡੋਨੇਸ਼ਨ ਦਾ ਇਕ ਅਜੀਬ ਮਾਮਲਾ ਆਸਟ੍ਰੇਲੀਆ ’ਚ ਸਾਹਮਣੇ ਆਇਆ ਹੈ, ਜਿਸ ਵਿੱਚ 60 ਬੱਚਿਆਂ ਦੀ ਸ਼ਕਲ ਮਿਲਦੀ-ਜੁਲਦੀ ਪਾਈ ਗਈ। ਸਪਰਮ ਡੋਨਰ ਨੇ ਐੱਲ. ਜੀ. ਬੀ. ਟੀ. ਭਾਈਚਾਰੇ ਦੇ ਮੈਂਬਰਾਂ ਨੂੰ ਸਪਰਮ ਡੋਨੇਟ ਕਰਦੇ ਸਮੇਂ 4 ਵੱਖ-ਵੱਖ ਉਪਨਾਵਾਂ ਦੀ ਵਰਤੋਂ ਕੀਤੀ। ਇਸ ਤਰ੍ਹਾਂ ਉਸ ਨੇ ਕਈ ਮਾਤਾ-ਪਿਤਾ ਨੂੰ ਸਪਰਮ ਡੋਨੇਟ ਕੀਤੇ। ਸੱਚ ਉਦੋਂ ਸਾਹਮਣੇ ਆਇਆ, ਜਦੋਂ ਕਈ ਬੱਚੇ ਇਕੋ ਸ਼ਕਲ ਦੇ ਪਾਏ ਗਏ। ਸਥਿਤੀ ਕੁਝ ਅਜਿਹੀ ਬਣ ਗਈ ਕਿ ਹੁਣ ਸਪਰਮ ਡੋਨਰ ਦੀ ਪਛਾਣ ਲੁਕਾਉਣੀ ਪੈ ਰਹੀ ਹੈ। ਨਿਯਮ ਅਨੁਸਾਰ ਇਕ ਵਾਰ ’ਚ ਸਿਰਫ ਇਕ ਹੀ ਡੋਨਰ ਦੇ ਸਪਰਮ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਪਰ ਕੁਝ ਕਲੀਨਿਕਾਂ ਨੇ ਡੋਨਰ ਨਾਲ ਮਿਲ ਕੇ ਧੋਖਾਦੇਹੀ ਕੀਤੀ ਹੈ।

ਕਈ ਜੋੜਿਆਂ ਦੇ ਬੱਚੇ ਇਕੋ ਜਿਹੇ ਹਨ, ਇਹ ਗੱਲ ਉਦੋਂ ਪਤਾ ਲੱਗੀ ਜਦੋਂ ਇਕ ਹੀ ਸਪਰਮ ਡੋਨਰ ਦੇ ਕਈ ਬੱਚੇ ਇਕੱਠੇ ਵੇਖੇ ਗਏ। ਮਾਤਾ-ਪਿਤਾ ਹੈਰਾਨ ਹੋ ਗਏ। ਉਨ੍ਹਾਂ ਪਾਇਆ ਕਿ ਉਨ੍ਹਾਂ ਦੇ ਬੱਚੇ ਹੋਰ ਜੋੜਿਆਂ ਦੇ ਬੱਚਿਆਂ ਵਰਗੇ ਦਿਸਦੇ ਹਨ, ਜਦਕਿ ਦੋਵਾਂ ਪਰਿਵਾਰਾਂ ਦਾ ਆਪਸ ’ਚ ਦੂਰ ਤੱਕ ਕੋਈ ਸਬੰਧ ਨਹੀਂ ਹੈ। ਬਾਅਦ ’ਚ ਜਦੋਂ ਇਸ ਦਾ ਕਾਰਨ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਆਸਟ੍ਰੇਲੀਆ ’ਚ ਸਪਰਮ ਡੋਨੇਸ਼ਨ ’ਚ ਧੋਖਾਦੇਹੀ ਗੈਰ-ਕਾਨੂਨੀ ਹੈ। ਅਜਿਹੇ ਮਾਮਲਿਆਂ ’ਚ ਮੁਲਜ਼ਮ ਦੇ ਦੋਸ਼ ਸਾਬਿਤ ਹੋਣ ’ਤੇ 15 ਸਾਲ ਤੱਕ ਜੇਲ੍ਹ ਦੀ ਸਜ਼ਾ ਦੇਣ ਦੀ ਵਿਵਸਥਾ ਹੈ।

Add a Comment

Your email address will not be published. Required fields are marked *