ਬੇਅ ਆਫ ਪਲੈਂਟੀ ਦੇ ਕਾਰੋਬਾਰੀ ਨੇ ਕਬੂਲੇ ਪ੍ਰਵਾਸੀ ਕਾਮਿਆਂ ਦੇ ਸੋਸ਼ਣ ਦੇ ਦੋਸ਼

ਆਕਲੈਂਡ – ਕਈ ਸਰਕਾਰੀ ਐਜੰਸੀਆਂ ਨਾਲ ਰੱਲਕੇ ਕੰਮ ਕਰਨ ਵਾਲੀ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਬੇਅ ਆਫ ਪਲੈਂਟੀ ਦੇ ਕਾਰੋਬਾਰੀ ਜਾਫਰ ਕੁਰੈਸੀ ਤੋਂ ਕਈ ਪ੍ਰਵਾਸੀਆਂ ਦਾ ਸੋਸ਼ਣ ਕਰਨ ਜਿਸ ਵਿੱਚ ਉਨ੍ਹਾਂ ਦੀ ਤਨਖਾਹ ਮਾਰਨ, ਉਨ੍ਹਾਂ ਤੋਂ ਵੱਧ ਕੰਮ ਕਰਵਾਉਣ ਦੇ ਦੋਸ਼ ਕਬੂਲ ਕਰਵਾ ਲਏ ਹਨ। ਜਾਫਰ ਤੇ ਇਸ ਸਬੰਧੀ ਕਰੀਬ ਗੰਭੀਰ ਦਰਜੇ ਦੇ 7 ਦੋਸ਼ ਲਗਾਏ ਗਏ ਸਨ ਤੇ ਉਸਨੇ ਸਾਰੇ ਹੀ ਕਬੂਲ ਕਰ ਲਏ ਹਨ। ਜਾਫਰ ਨੂੰ ਪਹਿਲੀ ਵਾਰ ਇਸ ਮਾਮਲੇ ਵਿੱਚ ਜੁਲਾਈ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਸਾਲ 30 ਜਨਵਰੀ ਵਿੱਚ ਛਾਣਬੀਣ ਸਿਰੇ ਚੜ੍ਹਣ ਤੋਂ ਬਾਅਦ ਮੁੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਜਾਫਰ ਤੋਂ ਪੀੜਿਤ ਕਰਮਚਾਰੀਆਂ ਚੋਂ ਕਈ ਨਿਊਜੀਲੈਂਡ ਛੱਡ ਚੁੱਕੇ ਹਨ, ਪਰ ਉਨ੍ਹਾਂ ਦੀਆਂ ਗਵਾਹੀਆਂ ਇਸ ਮਾਮਲੇ ਵਿੱਚ ਕਾਫੀ ਸਹਾਇਕ ਸਾਬਿਤ ਹੋਈਆਂ ਹਨ। ਜਾਫਰ ਨੂੰ 12 ਫਰਵਰੀ ਨੂੰ 2024 ਨੂੰ ਟੌਰੰਗਾ ਅਦਾਲਤ ਵਿਖੇ ਸਜਾ ਸੁਣਾਈ ਜਾਏਗੀ। ਜਾਫਰ ਪਹਿਲਾਂ ਵੀ 2017 ਵਿੱਚ ਅਜਿਹੇ ਹੀ ਦੋਸ਼ਾਂ ਤਹਿਤ ਇੱਕ ਸਾਲ ਦੀ ਹੋਮ ਡਿਟੈਂਸ਼ਨ ਤੇ $55,000 ਦਾ ਹਰਜਾਨਾ ਭਰ ਚੁੱਕਾ ਹੈ ਤੇ ਉਸਦੇ ਬੀਤੇ ਕੱਲ ਦੇ ਰਿਕਾਰਡ ਨੂੰ ਦੇਖਦਿਆਂ ਉਸਨੂੰ ਇਸ ਵਾਰ ਵੀ ਸਖਤ ਸਜਾ ਹੋਣ ਦੀ ਆਸ ਹੈ।

Add a Comment

Your email address will not be published. Required fields are marked *