ਨਾਟੋ ਮੁਖੀ ਨੇ ਆਰਕਟਿਕ ’ਚ ਰੂਸੀ ਅਤੇ ਚੀਨੀ ਹਿੱਤਾਂ ਸਬੰਧੀ ਕੀਤਾ ਚੌਕਸ

ਟੋਰਾਂਟੋ –ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਆਰਕਟਿਕ ’ਚ ਰੂਸੀ ਫ਼ੌਜ ਦੀ ਮੌਜੂਦਗੀ ਅਤੇ ਦੁਨੀਆ ਦੇ ਇਸ ਹਿੱਸੇ ’ਚ ਚੀਨ ਦੇ ਵਧਦੇ ਹਿੱਤ ਸਬੰਧੀ ਚੌਕਸ ਕੀਤਾ ਹੈ। ਸਟੋਲਟੇਨਬਰਗ ਨੇ ਕੈਨੇਡਾ ਦੇ ਉੱਤਰ ਦੀ ਯਾਤਰਾ ਦੌਰਾਨ ਕਿਹਾ ਕਿ ਰੂਸੀ ਮਿਜ਼ਾਈਲਾਂ ਅਤੇ ਬੰਬ ਸੁੱਟਣ ਵਾਲੇ ਜਹਾਜ਼ਾਂ ਲਈ ਉੱਤਰੀ ਅਮਰੀਕਾ ਦਾ ਸਭ ਤੋਂ ਛੋਟਾ ਰਸਤਾ ਉੱਤਰੀ ਧਰੁਵ ਦੇ ਉੱਪਰੋਂ ਹੈ।

ਉਨ੍ਹਾਂ ਨੇ ਕਿਹਾ ਕਿ ਰੂਸ ਨੇ ਇਕ ਨਵੀਂ ਆਰਕਟਿਕ ਕਮਾਨ ਸਥਾਪਿਤ ਕੀਤੀ ਹੈ ਅਤੇ ਹਵਾਈ ਖੇਤਰ ਤੇ ਬੰਦਰਗਾਹ ਸਮੇਤ ਸੈਂਕੜੇ ਨਵੇਂ ਤੇ ਸੋਵੀਅਤ ਕਾਲ ਦੇ ਪੁਰਾਣੇ ਆਰਕਟਿਕ ਫ਼ੌਜੀ ਰਸਤੇ ਖੋਲ੍ਹੇ ਹਨ।

Add a Comment

Your email address will not be published. Required fields are marked *