ਸ਼੍ਰੀਨਗਰ ‘ਚ TRF ਦੇ 2 ਅੱਤਵਾਦੀ ਕਾਬੂ, ਪਿਸਤੌਲ, ਗ੍ਰਨੇਡ ਸਣੇ ਹੋਰ ਅਸਲਾ ਬਰਾਮਦ
February 18, 2023
ਸ਼੍ਰੀਨਗਰ : ਸ਼ੁੱਕਰਵਾਰ ਨੂੰ ਲਸ਼ਕਰ-ਏ-ਤਇਬਾ ਨਾਲ ਜੁੜੇ ਅੱਤਵਾਦੀ ਸੰਗਠਨ ਦਿ ਰੈਜ਼ਿਡੈਂਟਸ ਫਰੰਟ (ਟੀ.ਆਰ.ਐੱਫ.) ਦੇ ਦੋ ਅੱਤਵਾਦੀਆਂ ਨੂੰ ਸ਼੍ਰੀਨਗਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀਨਗਰ ਪੁਲਸ ਨੇ ਟਵੀਟ ਕੀਤਾ, “ਸ਼੍ਰੀਨਗਰ ਪੁਲਸ ਨੇ ਟੀ.ਆਰ.ਐੱਫ. ਦੇ 2 ਅੱਤਵਾਦੀਆਂ ਜੁਬੈਰ ਗੁੱਲ ਅਤੇ ਮੁਹੰਮਦ ਹਮਜ਼ਾ ਵਲੀ ਨੂੰ ਗ੍ਰਿਫ਼ਤਾਰ ਕੀਤਾ ਹੈ।” ਉਨ੍ਹਾਂ ਦੱਸਿਆ ਕਿ ਇਹ ਕਈ ਅੱਤਵਾਦੀ ਘਟਨਾਵਾਂ ਵਿਚ ਸ਼ਾਮਲ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ, “ਉਨ੍ਹਾਂ ਕੋਲੋਂ ਇਕ ਪਿਸਤੌਲ, ਇਕ ਗ੍ਰਨੇਡ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।”

