ਕਾਂਗਰਸ ਸਰਕਾਰ ਨੇ ਅਤਿਵਾਦ ਖਿਲਾਫ਼ ਲੜਾਈ ਵਿੱਚ ਹਥਿਆਰਬੰਦ ਬਲਾਂ ਦੇ ਹੱਥ ਬੰਨ੍ਹੇ: ਮੋਦੀ

ਜਾਮਨਗਰ 28 ਨਵੰਬਰ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਪਾਰਟੀ ਦੀ ਵੋਟ ਬੈਂਕ ਸਿਆਸਤ ਕਰਕੇ ਹਥਿਆਰਬੰਦ ਬਲਾਂ ਨੂੰ ਅਤਿਵਾਦ ਖਿਲਾਫ਼ ਕਾਰਵਾਈ ਤੋਂ ਡੱਕਿਆ। ਸੌਰਾਸ਼ਟਰ ਦੇ ਜਾਮਨਗਰ ਕਸਬੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਸ਼ਹਿਰੀ ਨਕਸਲੀਆਂ’ ਨੂੰ ਸੂਬੇ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਦੇਣ। ਉਨ੍ਹਾਂ ਕਿਹਾ, ‘‘ਬਦਨਿਜ਼ਾਮੀ, ਅਤਿਵਾਦ, ਕੁਨਬਾਪ੍ਰਸਤੀ ਤੇ ਵੋਟ ਬੈਂਕ ਦੀ ਸਿਆਸਤ ਕਾਂਗਰਸ ਦੇ ਕਾਰਜਕਾਲ ਦੌਰਾਨ ਭਾਰੂ ਰਹੀ। ਕਾਂਗਰਸੀ ਆਗੂ ਅਰਾਜਕਤਾ ਤੇ ਅਤਿਵਾਦ ਫੈਲਾਉਣ ਵਾਲਿਆਂ ਖਿਲਾਫ਼ ਚੁੱਪ ਰਹੇ। ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਕਰਕੇ ਕਾਂਗਰਸ ਨੇ ‘ਸਾਡੇ ਹਥਿਆਰਬੰਦ ਬਲਾਂ ਦੇ ਵੀ ਹੱਥ ਬੰਨ੍ਹ ਛੱੱਡੇ। ਕਾਂਗਰਸ ਨੇ ਉਨ੍ਹਾਂ ਦੇ ਕੰਮ ਵਿੱਚ ਅੜਿੱਕੇ ਡਾਹੇ। ਤੁਸੀਂ ਅਜਿਹੀ ਪਹੁੰਚ ਨਾਲ ਅਤਿਵਾਦ ਖਿਲਾਫ਼ ਨਹੀਂ ਲੜ ਸਕਦੇ। ਤੁਹਾਨੂੰ ਅਤਿਵਾਦ ਖਿਲਾਫ਼ ਸਖ਼ਤ ਸਟੈਂਡ ਲੈਂਦਿਆਂ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਹੋਵੇਗਾ।’’

Add a Comment

Your email address will not be published. Required fields are marked *