ਡਲਿਵਰੀ ਪਾਰਟਨਰਜ਼ ਲਈ ਚੰਗੀ ਖ਼ਬਰ, Zomato ਬਣਾਉਣ ਜਾ ਰਿਹਾ ‘ਰੈਸਟ ਪੁਆਇੰਟ’

 ਆਨਲਾਈਨ ਫੂਡ ਡਲਿਵਰੀ ਪਲੇਟਫਾਰਮ ਜ਼ੋਮੈਟੋ ਨੇ ਵੀਰਵਾਰ ਨੂੰ ਕਿਹਾ ਕਿ ਉਹ ਵੱਖ-ਵੱਖ ਕੰਪਨੀਆਂ ਦੇ ਗਿਗ ਅਰਥਵਿਵਸਥਾ ਅਤੇ ਡਲਿਵਰੀ ਪਾਰਟਨਰਜ਼ ਨੂੰ ਸਮਰਥਨ ਦੇਣ ਲਈ ‘ਰੈਸਟ ਪੁਆਇੰਟ’ ਨਾਮਕ ਜਨਤਕ ਬੁਨਿਆਦੀ ਢਾਂਚੇ ਦੀ ਵਰਤੋਂ ਕਰੇਗਾ।ਇੱਕ ਬਲਾਗ ਪੋਸਟ ਵਿੱਚ, ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਦੀਪਇੰਦਰ ਗੋਇਲ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ ਇਸ ਦੇ ਪਹਿਲਾਂ ਹੀ ਦੋ ‘ਰੈਸਟ ਪੁਆਇੰਟ’ ਹਨ। ਕੰਪਨੀ ਹੋਰ ‘ਰੈਸਟ ਪੁਆਇੰਟ’ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਰੈਸਟ ਪੁਆਇੰਟ ਸਾਫ਼ ਪੀਣ ਵਾਲਾ ਪਾਣੀ, ਫ਼ੋਨ-ਚਾਰਜਿੰਗ ਸਟੇਸ਼ਨ, ਵਾਸ਼ਰੂਮ ਦੀਆਂ ਸਹੂਲਤਾਂ, ਤੇਜ਼ ਰਫ਼ਤਾਰ ਇੰਟਰਨੈੱਟ, ਚੌਵੀ ਘੰਟੇ ਹੈਲਪਡੈਸਕ ਅਤੇ ਫਸਟ ਏਡ ਸਹਾਇਤਾ ਪ੍ਰਦਾਨ ਕਰਦੇ ਹਨ।

ਹਾਲਾਂਕਿ ਗੋਇਲ ਨੇ ਇਨ੍ਹਾਂ ਦੀ ਗਿਣਤੀ ਜਾਂ ਸਥਾਨ ਦਾ ਖੁਲਾਸਾ ਨਹੀਂ ਕੀਤਾ। ਆਪਣੇ ਬਲਾਗ ਪੋਸਟ ਵਿੱਚ ਗੋਇਲ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਡਲਿਵਰੀ ਪਾਰਟਨਰ ਆਪਣੇ ਕੰਮ ਦੇ ਦੌਰਾਨ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਸੜਕ ‘ਤੇ ਚੱਲਦੇ ਸਮੇਂ ਉਨ੍ਹਾਂ ਨੂੰ ਇਹ ਦੇਖਣਾ ਪੈਂਦਾ ਹੈ ਕਿ ਡਲਿਵਰੀ ਦੀ ਸਥਿਤੀ ਕੀ ਹੈ। ਨਾਲ ਹੀ, ਮੌਸਮ ਖਰਾਬ ਹੋਣ ‘ਤੇ ਵੀ ਉਨ੍ਹਾਂ ਨੂੰ ਸਮੇਂ ਸਿਰ ਆਰਡਰ ਦੇਣੇ ਪੈਂਦੇ ਹਨ।

Add a Comment

Your email address will not be published. Required fields are marked *